ਮੋਹਾਲੀ, 30 ਸਤੰਬਰ:- ਅੱਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਸੰਬੰਧਿਤ 10 ਲੱਖ ਰੁਪਏ ਦਾ ਕਾਰਡ ਲੋਕਾਂ ਦੀ ਜੇਬ ਵਿੱਚ ਪਹੁੰਚ ਚੁੱਕਾ ਹੈ, ਉਹ ਜਦੋਂ ਵੀ ਚਾਹੁਣ ਕਿਸੇ ਵੀ ਬਿਮਾਰੀ ਦਾ ਇੱਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦੇ ਹਨ। ਅਤੇ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਚਿਹਰੇ ’ਤੇ ਖੁਸ਼ੀ ਅਤੇ ਸਕੂਨ ਸਾਫ ਵੇਖਿਆ ਜਾ ਸਕਦਾ ਹੈ, ਲੋਕੀ ਇਹ ਸੋਚਦੇ ਹਨ ਕਿ ਜੋ ਸੋਚ ਕੇ ਚਾਵਾਂ ਅਤੇ ਉਤਸਾਹ ਦੇ ਨਾਲ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਉਸ ਉੱਤੇ ਸਰਕਾਰ ਖਰੀ ਉਤਰ ਰਹੀ ਹੈ, ਇਹ ਗੱਲ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਪਿੰਡ ਸੁਹਾਣਾ ਅਤੇ ਕੁੰਬੜਾ ਵਿਖੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਕਾਰਡ ਵੰਡਣ ਦੇ ਲਈ ਪਹੁੰਚੇ ਹੋਏ ਸਨ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1,80 ਹਜ਼ਾਰ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਅਗਾਂਹ ਵੀ ਜਾਰੀ ਹੈ, ਜਿਨਾਂ ਦੇ ਵਿੱਚੋਂ 42,000 ਕਾਰਡ ਬਣ ਕੇ ਪਹੁੰਚ ਚੁੱਕੇ ਹਨ, ਜੋ ਕਿ ਲੋਕਾਂ ਨੂੰ ਵੰਡੇ ਜਾ ਰਹੇ ਹਨ, ਤਾਂ ਕਿ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਜਰੂਰਤ ਪੈਣ ’ਤੇ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਮੇਤ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਅੱਜ ਪੂਰਾ ਪੰਜਾਬ ਸਹੀ ਮਾਇਨਿਆਂ ਦੇ ਵਿੱਚ ‘ਹੱਸਦਾ ਪੰਜਾਬ’ ਬਣਦਾ ਜਾ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਕੁਝ ਨੇਤਾ ਗਣ ਆਪਣੀ ਲੀਡਰ ਨੂੰ ਚਮਕਾਉਣ ਦੇ ਮਕਸਦ ਨਾਲ ਲੋਕਾਂ ਦੇ ਵਿੱਚ ਮੁੱਖ ਮੰਤਰੀ ਸਿਹਤ ਵੀ ਮੌਜ ਯੋਜਨਾ ਨਾਲ ਸੰਬੰਧਿਤ ਗਲਤ ਫਹਿਮੀ ਪੈਦਾ ਕਰ ਰਹੇ ਹਨ ਜੋ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਤੋਂ ਵਾਂਝਾ ਰੱਖੇ ਜਾਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਵਿਰੋਧੀ ਧਿਰ ਦੇ ਇਸ ਨੇਤਾ ਨੂੰ ਚਾਹੀਦਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਜਿਹੜੇ ਪਰਵਾਈਵ ਪ੍ਰਾਈਵੇਟ ਹਸਪਤਾਲ ਲਿਸਟਡ ਕੀਤੇ ਗਏ ਹਨ ਉੱਥੇ ਜਾ ਕੇ ਜਰੂਰ ਵੇਖਣ ਕੇ ਇਸ ਯੋਜਨਾ ਦੇ ਤਹਿਤ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਜਾਂ ਨਹੀਂ ਜੇਕਰ ਹੋ ਰਿਹਾ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਦੇ ਇਸ ਯੋਜਨਾ ਦੀ ਤਾਰੀਫ ਕਰਨੀ ਚਾਹੀਦੀ ਹੈ ਅਤੇ ਜੇਕਰ ਨਹੀਂ ਹੋ ਰਿਹਾ ਤਾਂ ਜਰੂਰ ਇਸ ਬਾਰੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਪਰੰਤੂ ਸਿਰਫ ਮਨ-ਚਾਹੀਆਂ ਗੱਲਾਂ ਕਰਕੇ ਇਸ ਯੋਜਨਾ ਨੂੰ ਲੈ ਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਡਾਕਟਰ ਪ੍ਰੀਤ ਮੋਹਨ ਐਸ.ਐਮ.ਓ. ਘੜੂਆਂ, ਸੀਨੀਅਰ ਡਿਪਟੀ ਮੇਅਰ -ਆਰ. ਪੀ. ਸ਼ਰਮਾ, ਡਿਪਟੀ ਮੇਅਰ ਨਗਰ ਨਿਗਮ -ਹਰਪਾਲ ਸਿੰਘ ਚੰਨਾਂ, ਕੌਂਸਲਰ ਮੈਡਮ- ਸ਼ਰਨਜੀਤ ਕੌਰ ਪਤਨੀ ਰੁਪਿੰਦਰ ਸਿੰਘ ਰੂਪਾ, ਕੌਂਸਲਰ- ਹਰਜੀਤ ਸਿੰਘ ਭੋਲੂ, ਰਮਨਪ੍ਰੀਤ ਕੌਰ ਕੌਂਸਲਰ ਪਤਨੀ ਹਰਮੇਸ਼ ਸਿੰਘ ਕੁੰਬੜਾ- ਬਲਾਕ ਪ੍ਰਧਾਨ, ਤਰਲੋਚਨ ਸਿੰਘ ਮਟੋਰ, ਕੁਲਦੀਪ ਸਿੰਘ ਸਾਮਣਾ, ਅਕਬਿੰਦਰ ਸਿੰਘ ਗੋਸਲ, ਦਰਸ਼ਨ ਸਿੰਘ ਮਟੋਰ, ਪਰਵਿੰਦਰ ਸਿੰਘ ਸੋਹਣਾ, ਅਮਰਜੀਤ ਸਿੰਘ ਸਿੱਧੂ, ਜਸਪਾਲ ਸਿੰਘ ਮਟੋਰ, ਭੁਪਿੰਦਰ ਸਿੰਘ ਮਾਸਟਰ, ਤਰਨਜੀਤ ਕੌਰ, ਜਸਵੀਰ ਕੌਰ, ਗੁਰਵਿੰਦਰ ਕੌਰ, ਮਿਨਾਕਸ਼ੀ, ਮਾਸਟਰ ਭੁਪਿੰਦਰ ਸਿੰਘ, ਜਸਮੇਰ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ ਵੀ ਹਾਜ਼ਰ ਸਨ।
