ਗੜ੍ਹਸ਼ੰਕਰ:- ਆਸਾਂ ਵਰਕਰ ਯੂਨੀਅਨ ਸੀਟੂ ਵੱਲੋ ਪੋਸੀ ਵਿਖੇ ਮੰਗ ਪੱਤਰ ਦੇਣ ਬਾਰੇ ਪਹਿਲਾ ਹੀ ਪ੍ਰੈਸ ਵਿਚ ਵੀ ਤੇ ਮਹਿਕਮੇ ਦੇ ਧਿਆਨ ਵਿਚ ਲਿਆਦਾ ਗਿਆ ਸੀ ਕਿ ਆਸਾਂ ਵਰਕਰਾਂ ਦੇ ਬਹੁਤ ਸਾਰੇ ਬਕਾਇਆ ਰਹਿੰਦੇ ਪੈਸਿਆ ਬਾਰੇ ਗੱਲਬਾਤ ਕਰਨੀ ਹੈ। ਜਿਸ ਦੇ ਚਲਦਿਆ ਜਥੇਬੰਦੀ ਦਾ ਵਫਦ ਪ੍ਰਧਾਨ ਜੋਗਿੰਦਰ ਕੌਰ, ਸਕੱਤਰ ਬਿੰਦਰਪਾਲ ਕੌਰ,ਬਲਵਿੰਦਰ ਕੌਰ, ਸੁਰਜੀਤ ਕੌਰ, ਆਸਾ ਰਾਣੀ, ਸਤਮੀਤ ਕੌਰ ਤੇ ਹੋਰ ਆਸਾ ਵਰਕਰਾਂ ਦੀ ਹਾਜਰੀ ਵਿਚ ਪੋਸੀ ਵਿਖੇ ਗਏ।
ਜਿਥੇ ਜਾ ਕੇ ਪਤਾ ਲੱਗਾ ਕਿ SMO ਸਾਹਿਬ ਤਾ ਡਿਪਟੀ ਸਪੀਕਰ ਜੈ ਕਿਸਨ ਸਿੰਘ ਰੌੜੀ ਦਫਤਰ ਚਲੇ ਗਏ ਹਨ। ਜਿਸ ਕਾਰਨ ਆਸਾ ਵਰਕਰਾਂ ਵਿਚ ਭਾਰੀ ਰੋਸ ਪਾਇਆ ਗਿਆ। ਜਿਸ ਦੇ ਚਲਦਿਆ ਆਸਾ ਵਰਕਰਾਂ ਵੱਲੋ ਨਾਅਰੇਬਾਜੀ ਕੀਤੀ ਗਈ। ਇਸ ਤੋ ਬਾਅਦ ਡਾਕਟਰ ਮਾਰੀਆ ਵੱਲੋ ਮੰਗ ਪੱਤਰ ਲਿਆ ਗਿਆ ਤੇ ਜਲਦੀ ਪੈਸੇ ਪਾਉਣ ਦਾ ਭਰੋਸਾ ਦਿੱਤਾ।
ਜਥੇਬੰਦੀ ਵੱਲੋ ਵੀ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਸਾਰਾ ਬਕਾਇਆ ਕਲੀਅਰ ਨਾ ਕੀਤਾ ਤਾਂ ਮਿਤੀ 8/6/26 ਨੂੰ ਪੋਸੀ ਵਿਖੇ ਜਬਰਦਸਤ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜਿੰਮੇਵਾਰੀ ਹੈਲਥ ਡਿਪਾਰਟਮੈਂਟ ਦੀ ਹਵੇਗਾ। ਇਸ ਮੌਕੇ ਸਤਮੀਤ ਕੌਰ, ਬਲਵਿੰਦਰ ਕੌਰ, ਮੋਨਿਕਾ ਰਾਣੀ, ਬਲਵੀਰ ਕੌਰ, ਰੇਖਾ ਸੁਨੀਤਾ ਤੇ ਸੱਤਿਆ ਨੇ ਆਪਣੇ ਵਿਚਾਰ ਸਾਝੇ ਕੀਤੇ।
ਸਿਹਤ ਮਹਿਕਮੇ ਵੱਲੋ ਜਲਦੀ ਹੀ ਸਾਰਾ ਬਕਾਇਆ ਖਾਤਿਆ ਵਿਚ ਪਾਉਣ ਲਈ ਭਰੋਸਾ ਦਿਵਾਇਆ।
ਆਸਾ ਵਰਕਰਾਂ ਦੇ ਸਮੇ ਸਿਰ ਪੈਸੇ ਸਨੀਵਾਰ ਤੱਕ ਪੂਰੇ ਨਾ ਪਾਏ ਤਾ 8 ਜੂਨ ਸੋਮਵਾਰ ਨੂੰ ਪੋਸੀ ਵਿਖੇ ਦਿਤਾ ਜਾਵੇਗਾ ਜਬਰਦਸਤ ਰੋਸ ਧਰਨਾ
