ਪਟਿਆਲਾ:- ਟੀਮ ਹਿਊਮਨ ਸਰਵਿਸ ਸੋਸਾਇਟੀ ਵਲੋਂ ਤਫੱਜਲਪੁਰਾ ਪਟਿਆਲਾ ਸਾਹਿਬਜਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਤੇ 15 ਫਰਵਰੀ ਨੂੰ ਜਰੂਰਤਮੰਦ ਲੜਕੀਆਂ ਦਾ ਵਿਆਹ ਮੁਫ਼ਤ ਕਰਵਾਉਣ ਲਈ ਸੰਪਰਕ ਕਰੋ। 
ਇਹ ਦਿਨ ਸਾਹਿਬਜਾਦਿਆ ਦੀ ਸ਼ਹਾਦਤ ਦੇ ਦਿਨ ਨੂੰ ਸਮੁੱਚਾ ਪੰਜਾਬ ਸ਼ੋਕ ਦੇ ਦਿਨਾਂ ਵਜੋਂ ਮਨਾਉਂਦਾ ਹੈ। ਕਿਉਂਕਿ ਇਹਨਾਂ ਦਿਨਾਂ ਦੌਰਾਨ ਹਾਕਮਾਂ ਨੇ ਛੋਟੇ ਸਾਹਿਬਜਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਫਤਿਹਗੜ੍ਹ ਸਾਹਿਬ ਵਿੱਚ ਚਿਣਵਾ ਦਿੱਤਾ ਸੀ। ਪੂਰੇ ਸੰਸਾਰ ਨੂੰ ਇਸ ਲਾਸਾਨੀ ਤੇ ਬੇਮਿਸਾਲ ਕੁਰਬਾਨੀ ਤੇ ਮਾਣ ਹੈ। 
ਇਸ ਮੌਕੇ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਚੇਅਰਪਰਸਨ ਵਰਸ਼ਾ ਗੋਇਲ, ਵੰਦਨਾ ਸ਼ਰਮਾ, ਸਰਪੰਚ ਕਰਮਜੀਤ ਲਚਕਾਣੀ, ਰਾਹੁਲ ਸ਼ਰਮਾ, ਬੋਬੀ ਸ਼ਰਮਾ, ਬ੍ਰਿਜਮੋਹਨ ਸ਼ਰਮਾ, ਪੂਨਮ ਸ਼ਰਮਾ, ਨੀਤੀਕਾ, ਵਿਸ਼ਾਲ ਬੋਕਸਰ, ਸਿਆ ਸ਼ਰਮਾ ਅਤੇ ਹੋਰ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸੇਵਾ ਕੀਤੀ।