ਪਟਿਆਲਾ:- ਅੰਤਰਰਾਸ਼ਟਰੀ ਵਿਕਲਾਂਗਤਾ ਸਪਤਾਹ ਦੇ ਸਬੰਧ ਵਿੱਚ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਕਰਵਾਏ ਜਿਸ ਵਿੱਚ 8 ਸਕੂਲਾਂ ਤੋਂ 120 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਕਿ ਅਪਾਹਜਤਾ ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ, ਬਿਮਾਰੀਆਂ, ਅੰਦਰੂਨੀ ਰਤਵਾਹ, ਸਿਰ ਰੀੜ੍ਹ ਦੀ ਹੱਡੀ ਦੀ ਸੱਟਾਂ ਜਾਂ ਦਿਮਾਗ ਵਿੱਚ ਖੂਨ ਦਾ ਜੰਮ ਜਾਣਾ ਹੈ ਸਕਦਾ। 
ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਦੱਸਿਆ ਕਿ ਇਸ ਮੌਕੇ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਵਿਦਵਾਨ ਪ੍ਰੋਫੈਸਰ ਅਤੇ ਵਿਦਿਆਰਥੀਆਂ ਨੇ ਘਰਾਂ ਵਿੱਚ ਪਏ ਵਿਕਲਾਂਗ ਲੋਕਾਂ ਦੀ ਹੋਮ ਨਰਸਿੰਗ ਭੋਜਨ, ਸੇਵਾ ਸੰਭਾਲ ਦੀ ਪ੍ਰੈਕਟਿਕਲ ਕਰਵਾਕੇ ਟ੍ਰੇਨਿੰਗ ਦਿੱਤੀ। ਫੀਜਿਉਥਰਾਪਿਸਟ ਡਾਕਟਰ.ਏਕਨੂਰ ਸਿੰਘ ਵਲੋਂ ਟ੍ਰੇਨਿੰਗ ਦਿੱਤੀ ਕਿ ਅਪਾਹਜ਼ ਇਨਸਾਨ ਨੂੰ ਕਸਰਤਾਂ ਖੇਡਾਂ ਸੈਰ ਸੰਤੁਸ਼ਟੀ ਆਤਮ ਵਿਸ਼ਵਾਸ ਹੌਂਸਲੇ ਨਾਲ ਠੀਕ ਕੀਤਾ ਜਾ ਸਕਦਾ ਹੈ।
 ਕਿਉਂਕਿ ਇਸ ਸਮੇਂ ਦਵਾਈਆਂ ਨਹੀਂ ਫੀਜਿਉਥਰਾਪੀ ਗਤੀਵਿਧੀਆਂ ਵੱਧ ਲਾਭਦਾਇਕ ਸਿੱਧ ਹੋ ਰਹੀਆਂ ਹਨ ‌ ਕਾਕਾ ਰਾਮ ਵਰਮਾ ਵਲੋਂ ਐਨ ਸੀ ਸੀ ਕੇਡਿਟਜ ਦੀ ਸਹਾਇਤਾ ਨਾਲ ਆਵਾਜਾਈ ਹਾਦਸਿਆਂ ਦੌਰਾਨ, ਸਿਰ ਜਾਂ ਰੀੜ੍ਹ ਦੀ ਹੱਡੀ ਦੀ ਸੱਟਾਂ, ਘਰੈਲੂ ਘਟਨਾਵਾਂ,  ਦਿਲ ਦੇ ਦੌਰੇ ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਘਟਣ, ਅੰਦਰੂਨੀ ਰਤਵਾਹ, ਸਮੇਂ ਪੀੜਤਾਂ ਨੂੰ ਅਪਾਹਜ ਹੋਣ ਜਾਂ ਮਰਨ ਤੋਂ ਬਚਾਉਣ ਲਈ ਫਸਟ ਏਡ, ਸੀ ਪੀ ਆਰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿੱਚ ਕਿਵੇਂ ਰਖਕੇ ਹਸਪਤਾਲ ਲੈਕੇ ਜਾਣਾ ਚਾਹੀਦਾ ਹੈ।
 ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵਲੋਂ ਧੰਨਵਾਦ ਕਰਦੇ ਹੋਏ ਵਿਸ਼ਾ ਮਾਹਿਰਾਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੈਕਟਿਕਲ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਅਤੇ ਅਪਾਹਜਾਂ ਨੂੰ ਠੀਕ ਕਰਨ ਦੀ ਵੱਡਮੁੱਲੀ ਟ੍ਰੇਨਿੰਗ ਅਭਿਆਸ, ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਸੇਵਾ ਸੰਭਾਲ ਲਈ ਵਰਦਾਨ ਸਾਬਿਤ ਹੋ ਸਕਦੇ ਹਨ।