ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਬੀਸੀਸੀਆਈ ਵੱਲੋਂ ਕਰਵਾਏ ਜਾ ਰਹੇ ਸੀਨੀਅਰ ਮਹਿਲਾ ਇਕ ਰੋਜ਼ਾ ਰਾਸ਼ਟਰੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਦੇ ਕੈਂਪ ਲਈ ਹੁਸ਼ਿਆਰਪੁਰ ਦੀਆਂ ਪੂਜਾ ਅਤੇ ਨਿਰੰਕਾ ਦੀ ਚੋਣ ਹੋਣ ਨਾਲ ਖਿਡਾਰੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 21 ਤੋਂ 28 ਨਵੰਬਰ ਤੱਕ ਮੋਗਾ ਵਿੱਚ ਲੱਗਣ ਵਾਲੇ ਇਸ ਪੰਜਾਬ ਕੈਂਪ ਦੌਰਾਨ ਸੀਨੀਅਰ ਮਹਿਲਾ ਖਿਡਾਰਨਾਂ ਨੂੰ ਪੰਜਾਬ ਦੇ ਸੀਨੀਅਰ ਕੋਚਾਂ ਦੀ ਦੇਖ-ਰੇਖ ਹੇਠ ਸਿਖਲਾਈ ਦਿੱਤੀ ਜਾਵੇਗੀ ਅਤੇ ਅਭਿਆਸ ਮੈਚ ਵੀ ਖੇਡਾਏ ਜਾਣਗੇ।

ਡਾ. ਘਈ ਨੇ ਦੱਸਿਆ ਕਿ ਕੈਂਪ ਅਤੇ ਅਭਿਆਸ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਪੰਜਾਬ ਦੀ ਸੀਨੀਅਰ ਮਹਿਲਾ ਟੀਮ ਵਿੱਚ ਜਗ੍ਹਾ ਮਿਲੇਗੀ। ਐਚਡੀਸੀਏ ਦੀਆਂ ਪੂਜਾ ਅਤੇ ਨਿਰੰਕਾ ਦੀ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਐਚਡੀਸੀਏ ਦੇ ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਸੁਭਾਸ਼ ਸ਼ਰਮਾ, ਅਮਿਤ ਠਾਕੁਰ, ਜਤਿੰਦਰ ਸੂਦ, ਮਨੋਜ ਓਹਰੀ ਅਤੇ ਹੋਰ ਸਾਰੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਪੂਜਾ ਅਤੇ ਨਿਰੰਕਾ ਦੀ ਚੋਣ ’ਤੇ ਉਨ੍ਹਾਂ ਦੀ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਐਚਡੀਸੀਏ ਟ੍ਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਕਰਨ ਸੈਣੀ, ਪਰਵੀਨ ਸ਼ਿੰਟੂ ਅਤੇ ਪੰਕਜ ਪਿੰਕਾ ਨੇ ਵੀ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਖਿਡਾਰਨਾਂ ’ਤੇ ਸਿਰਫ਼ ਹੁਸ਼ਿਆਰਪੁਰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਮਾਣ ਹੋਵੇਗਾ।