ਚੰਡੀਗੜ੍ਹ, 10 ਦਸੰਬਰ:- ਹਰਿਆਣਾ ਸਰਕਾਰ ਨੇ ਠੇਕਾ ਕਰਮਚਾਰੀਆਂ ਦੀ ਨਿਯੁਕਤੀ ਨੀਤੀ, 2022 ਵਿੱਚ ਮਹਤੱਵਪੂਰਣ ਸੋਧ ਕੀਤਾ ਹੈ। ਇਸ ਸੋਧ ਤਹਿਤ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਹਰਿਆਣਾ ਦੇ ਨਾਗਰਿਕਾਂ ਦੇ ਪਰਿਜਨਾਂ ਨੂੰ ਅਨੁਕੰਪਾ ਆਧਾਰ 'ਤੇ ਠੇਕਾ ਰੁਜ਼ਗਾਰ ਪ੍ਰਦਾਨ ਕੀਤਾ ਜਾਵੇਗਾ।

          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
          ਸੋਧ ਪ੍ਰਾਵਧਾਨਾਂ ਅਨੁਸਾਰ, ਸਬੰਧਿਤ ਸਰਕਾਰੀ ਨਿਯਮਾਂ ਵਿੱਚ ਪਰਿਵਾਰ ਦੀ ਮੌਜੂਦਾ ਪਰਿਭਾਸ਼ਾ ਦੇ ਬਾਵਜੂਦ, 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਦਾ ਸਰਵਸੰਮਤੀ ਨਾਲ ਚੋਣ ਕਰ ਇੱਕ ਮੌਜੂਦਾ ਮੈਂਬਰ ਹਰਿਆਣਾ ਕੋਸ਼ਲ ਰੁਜ਼ਗਾਰ ਨਿਗਮ (ਐਚਕੇਆਰਐਨ) ਰਾਹੀਂ ਠੇਕਾ ਨਿਯੁਕਤੀ ਲਈ ਯੋਗ ਹੋਵੇਗਾ। ਇਸ ਗੱਲ ਨਾਲ ਕੋਈ ਫਰਕ ਨਹੀਂ ਪਵੇਗਾ ਕਿ ਘਟਨਾ ਹਰਿਆਣਾ ਵਿੱਚ ਹੋਈ ਜਾਂ ਰਾਜ ਤੋਂ ਬਾਹਰ। ਅਜਿਹੀ ਨਿਯੁਕਤੀ ਐਚਕੇਆਰਐਨ ਵੱਲੋਂ ਨਿਰਧਾਰਿਤ ਲੇਵਲ-1, ਲੇਵਲ-2 ਅਤੇ ਲੇਵਲ-3 ਤਹਿਤ ਉਪਯੁਕਤ ਅਹੁਦੇ 'ਤੇ ਨਿਰਧਾਰਿਤ ਵਿਦਿਅਕ ਯੋਗਤਾ ਮਾਨਦੰਡਾਂ ਅਨੁਸਾਰ ਕੀਤੀ ਜਾਵੇਗੀ।
          ਨੋਟੀਫਿਕੇਸ਼ਨ ਵਿੱਚ ਇਹ ਵੀ ਪ੍ਰਾਵਧਾਨ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਜੇਕਰ ਉਸ ਵਿਭਾਗ ਵਿੱਚ, ਜਿੱਥੇ ਸਬੰਧਿਤ ਠੇਕਾ ਕਰਮਚਾਰੀ ਤੈਨਾਤ ਹਨ, ਸਾਰੇ ਅਹੁਦੇ ਭਰੇ ਜਾਂਦੇ ਹਨ, ਤਾਂ ਅਜਿਹੇ ਕਰਮਚਾਰੀ ਨੂੰ ਸਮਾਨ ਅਹੁਦਿਆਂ ਦੀ ਮੰਗ (ਇੰਡੈਂਟ) ਪ੍ਰਾਪਤ ਹੋਣ 'ਤੇ ਕਿਸੇ ਹੋਰ ਵਿਭਾਗ ਵਿੱਚ ਸਮਾਯੋਜਿਤ ਕੀਤਾ ਜਾਵੇਗਾ। ਜੇਕਰ ਕਿਸੇ ਵੀ ਵਿਭਾਗ ਤੋਂ ਅਜਿਹੀ ਮੰਗ ਉਪਲਬਧ ਨਹੀਂ ਹੁੰਦੀ ਹੈ, ਤਾਂ ਐਚਕੇਆਰਐਨ ਆਪਣੇ ਪ੍ਰਤਿਸ਼ਠਾਨਾਂ ਵਿੱਚ ਉਪਯੁਕਤ ਅਹੁਦੇ 'ਤੇ ਕਰਮਚਾਰੀ ਨੂੰ ਸਮਾਯੋਜਿਤ ਕਰੇਗਾ।
          ਇਹ ਸੋਧ 30 ਜੂਨ, 2022, 26 ਅਕਤੂਬਰ, 2023 ਅਤੇ 13 ਮਈ, 2025 ਦੀਆਂ ਪਹਿਲਾਂ ਦੀਆਂ ਨੋਟੀਫਿਕੇਸ਼ਨਾਂ ਵਿੱਚ ਅੰਸ਼ਕ ਸੋਧ ਵਜੋ ਜਾਰੀ ਕੀਤੀ ਗਹੀ ਹੈ ਅਤੇ ਇਸ ਦਾ ਉਦੇਸ਼ ਨੀਤੀ ਦੇ ਅਨੁਕੰਪਾ ਅਤੇ ਮਨੁੱਖੀ ਢਾਂਚੇ ਨੂੰ ਹੋਰ ਵੱਧ ਮਜਬੂਤ ਕਰਨਾ ਹੈ।
          ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਪ੍ਰਮੁੱਖਾਂ, ਬੋਰਡਾਂ, ਨਿਗਮਾਂ ਅਤੇ ਪਬਲਿਕ ਇੰਟਰਪ੍ਰਾਈਸਿਸ ਦੇ ਪ੍ਰਬੰਧ ਨਿਦੇਸ਼ਕਾਂ, ਮੁੱਖ ਪ੍ਰਸਾਸ਼ਕਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ, ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਸਬ-ਡਿਵੀਜਨ ਅਧਿਕਾਰੀਆਂ (ਨਾਗਰਿਕ), ਯੂਨੀਵਰਸਿਟੀਆਂ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਕਾਰਵਾਈ ਕਰਨ ਅਤੇ ਸੋਧ ਨੀਤੀ ਦਾ ਸਖਤੀ ਨਾਲ ਪਾਲਣਾ ਯਕੀਨੀ ਕਰਲ ਦੇ ਨਿਰਦੇਸ਼ ਦਿੱਤੇ ਗਏ ਹਨ।