ਪਟਿਆਲਾ,14 ਅਪ੍ਰੈਲ:- ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਚੌਥਾ ਦਰਜਾ ਮੁਲਾਜਮਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਵਿਸ਼ਾਲ ਇੱਕ ਇਕੱਤਰਤਾ ਕਰਕੇ ਮਨਾਇਆ ਗਿਆ। ਇਸ ਮੌਕੇ ਤੇ ਮੁਲਾਜਮਾਂ ਨੇ ਅਹਿਦ ਕੀਤਾ ਕਿ ਲੰਮੇ ਸਮੇਂ ਤੋਂ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ, ਪੁਰਾਣੀ ਪੈਨਸ਼ਨ ਬਹਾਲੀ ਅਤੇ ਨਗਰ ਨਿਗਮ, ਨਗਰ ਕੌਂਸਲਾ, ਨਗਰ ਪ੍ਰੀਸ਼ਦਾ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫਾਈ ਕਰਮੀਆਂ, ਸੀਵਰਮੈਨਾਂ ਆਦਿ ਕੈਟਾਗਰੀਜ਼ ਦੇ ਸਮੁੱਚੇ ਕੱਚੇ ਮੁਲਾਜਮਾਂ ਦੀਆਂ ਸੇਵਾਵਾਂ ਨਿਯਮਤ ਕਰਵਾਉਣ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ “ਬਰਾਬਰ—ਕੰਮ—ਬਰਾਬਰ ਤਨਖਾਹਾਂ” ਜਾਰੀ ਕਰਵਾਉਣ ਸਮੇਤ ਠੇਕੇਦਾਰੀ ਪ੍ਰਥਾ ਦਾ ਖਤਮਾ ਕਰਵਾਉਣ ਵਰਗੀਆਂ ਲੰਬਿਤ ਪਈਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਦਾ ਅਹਿਦ ਕੀਤਾ।
ਜਿਸ ਵਿੱਚ ਸਮੁੱਚੇ ਸਕੀਮ ਕਰਮੀਆਂ, ਪਾਰਟ ਟਾਇਮ ਕਰਮੀਆਂ ਤੇ ਵੇਤਨ ਕਮਿਸ਼ਨਾਂ ਵੱਲੋਂ ਸਿਫਾਰਸ਼ ਕੀਤੇ ਤਨਖਾਹ ਸਕੇਲ ਤੇ ਭੱਤਿਆ ਨੂੰ ਵੀ ਲਾਗੂ ਕਰਵਾਉਣ ਦਾ ਅਹਿਦ ਕੀਤਾ ਅਤੇ ਇਹ ਐਲਾਨ ਕੀਤਾ ਕਿ (ਪਹਿਲੀ ਮਈ ਨੂੰ ਮਜਦੂਰ) ਦਿਹਾੜੀ ਤੇ ਇੱਕ ਰੋਸ ਮਾਰਚ ਪਟਿਆਲਾ ਦੇ ਮੁੱਖ ਬਜਾਰਾਂ ਵਿੱਚ ਕੀਤਾ ਜਾਵੇਗਾ।
ਇਸ ਮੌਕੇ ਤੇ ਮੁਲਾਜਮਾਂ, ਪੈਨਸ਼ਨਰਾਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਗੋਲੂ, ਸੁਰਜ ਪਾਲ ਯਾਦਵ, ਬਾਬੂ ਰਾਮ ਬੱਬੂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਘੱਟੋ—ਘੱਟ ਉਜਰਤਾ ਨੂੰ ਨਹੀਂ ਸੋਧਿਆ ਗਿਆ, ਕੇਵਲ ਤੇ ਕੇਵਲ ਅੰਸ਼ਕ ਵਾਧਾ ਕੀਤਾ ਜਾਂਦਾ ਹੈ ਜ਼ੋ ਮਹਿਗਾਈ ਨਾਲ ਮੇਲ ਨਹੀਂ ਖਾਂਦਾ। ਇਹਨਾ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਕਰੋੜ ਰੁਪਏ ਬਣਦਾ ਬਕਾਇਆ ਹੈ।
ਇਹ ਅਦਾਇਗੀ ਕਰਨ ਲਈ ਮਾਨਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਨੇ 30 ਜੂਨ 2026 ਤੱਕ ਦਾ ਸਮਾਂ ਨਿਸ਼ਚਿਤ ਕਰਕੇ ਪੰਜਾਬ ਸਰਕਾਰ ਨੂੰ ਅਦਾਇਗੀਆਂ ਕਰਨ ਦੇ ਹੁਕਮ ਦਿੱਤੇ ਹਨ। ਮੁਲਾਜਮਾਂ ਨੇ ਇਹ ਵੀ ਅਹਿਦ ਕੀਤਾ ਕਿ ਵਿਭਾਗੀ ਮੰਗਾਂ ਤੇ ਪੜਾਅਵਾਰ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਤੇ ਮਿਤੀ 16 ਅਪ੍ਰੈਲ ਨੂੰ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਦਫਤਰ ਮਿਤੀ 22 ਅਪ੍ਰੈਲ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੁੱਖ ਦਫਤਰ ਅਤੇ ਮਿਤੀ 23 ਅਪ੍ਰੈਲ ਨੂੰ ਸਿਹਤ ਵਿਭਾਗ ਦੇ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਖੇ ਅਤੇ ਮਿਤੀ 20 ਅਪ੍ਰੈਲ ਤੋਂ ਮਿਤੀ 25 ਅਪ੍ਰੈਲ ਤੱਕ ਪੰਜਾਬ ਵਿਚਲੇ ਸਰਕਾਰੀ ਕਾਲਜਾਂ ਅੱਗੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ।
ਜਿਸ ਵਿੱਚ ਮਿਤੀ 21 ਅਪ੍ਰੈਲ ਨੂੰ 1:00 ਵਜੇ ਸਟੇਟ ਕਾਲਜ ਅੱਗੇ ਰੈਲੀਆਂ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜ਼ੋ ਕਾਲਜਾਂ, ਸਰਕਾਰੀ ਸਕੂਲਾਂ ਵਿਚਲੇ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਉਭਰਿਆ ਜਾਵੇ ਤੇ ਸਰਕਾਰੀ ਸਕੂਲਾਂ ਵਿਚਲਿਆ ਮਿਡ ਡੇ ਮੀਲ ਵਰਕਰਾਂ ਤੇ ਸਫਾਈ ਸੇਵਕਾਂ ਨੂੰ 3000/— ਰੁਪਏ ਮਹੀਨਾ ਤੇ ਚੌਕੀਦਾਰ 5000/— ਰੁਪਏ ਤੇ ਰੱਖਣ ਦੇ ਸਰਕਾਰ ਦੇ ਸਮਾਜਕ ਸੋਸ਼ਣ ਤੇ ਆਰਥਿਕ ਸੋਸ਼ਣ ਦਾ ਪਿੱਟ ਸਿਆਪਾ ਕੀਤਾ ਜਾ ਸਕੇ ਅਤੇ ਬਦਲਾਓ ਵਾਲੀ ਸਰਕਾਰ ਨੂੰ 2027 ਦੀਆਂ ਆਮ ਚੋਣਾਂ ਵਿੱਚ ਸਬਕ ਸਿਖਾਇਆ ਜਾ ਸਕੇ।
ਇਕੱਤਰਤਾ ਵਿੱਚ ਹੋਰ ਜ਼ੋ ਵੱਖ—ਵੱਖ ਵਿਭਾਗਾਂ ਤੋਂ ਆਗੂ ਤੇ ਮੈਂਬਰਜ਼ ਸਾਥੀ ਸ਼ਾਮਲ ਹੋਏ। ਉਨ੍ਹਾਂ ਵਿੱਚ ਸਰਵ ਸ੍ਰੀ ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਇੰਦਰਪਾਲ ਵਾਲੀਆ, ਪ੍ਰੇਮ ਚਾਵਲਾ, ਰਾਜੇਸ਼ ਕੁਮਾਰ, ਧਰਮਿੰਦਰ, ਸਤਿਨਰਾਇਣ ਗੋਨੀ, ਉਂਕਾਰ ਸਿੰਘ ਦਮਨ, ਮੰਗਤ ਕਲਿਆਣ, ਸ਼ਾਮ ਸਿੰਘ, ਬਲਜੀਤ ਬੱਲੀ, ਵੈਦ ਪ੍ਰਕਾਸ਼, ਅਮਰਜੀਤ ਧਾਲੀਵਾਲ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਹਾਕਮ ਸਿੰਘ, ਦਰਸ਼ਨ ਸਿੰਘ ਮਲੇਵਾਲ, ਦਿਆ ਸ਼ੰਕਰ, ਵਿਜੇ ਕੁਮਾਰ ਸ਼ੁਕਲਾ, ਬਲਜਿੰਦਰ ਕੁਮਾਰ, ਵਿਜੇ ਸੰਗਰ, ਅਜੈ ਕੁਮਾਰ, ਕਾਕਾ ਸਿੰਘ, ਜਗਤਾਰ ਬਾਬਾ ਆਦਿ ਹਾਜਰ ਸਨ।
