ਚੰਡੀਗੜ੍ਹ, 12 ਸਤੰਬਰ:- ਹਰਿਆਣਾ ਦੇ ਰਾਜਨੀਤਿਕ ਤੇ ਸਮਾਜਿਕ ਹਲਕਿਆਂ ਤੋਂ ਇਕ ਬਹੁਤ ਹੀ ਦੁਖਦਾਈ ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ ਸਵਰਗੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਤੇ ਸਾਬਕਾ ਖੇਤੀਬਾੜੀ ਮੰਤਰੀ ਗਗਨਜੋਤ ਸੰਧੂ ਨੇ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤ ਵਿਚ ਸੁਸਾਇਡ ਕਰ ਲਿਆ।
ਗਗਨਜੋਤ ਨੇ ਚੰਡੀਗੜ੍ਹ ਵਿਚ ਆਪਣੇ ਫਾਰਮ ਹਾਊਸ ’ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਘਟਨਾ ਸਥਾਨ ’ਤੇ ਕੋਈ ਸੁਸਾਈਡ ਨੋਟ ਮਿਲਿਆ ਹੈ ਜਾਂ ਨਹੀਂ ਅਤੇ ਗਗਨਜੋਤ ਦੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ, ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪਰਿਵਾਰਕ ਸੂਤਰਾਂ ਅਤੇ ਚਸ਼ਮਦੀਦਾਂ ਦੇ ਅਨੁਸਾਰ ਗਗਨਜੋਤ ਸੰਧੂ ਸ਼ੁੱਕਰਵਾਰ ਸਵੇਰੇ ਆਪਣੇ ਗ੍ਰਹਿ ਜ਼ਿਲ੍ਹੇ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਨ। ਚੰਡੀਗੜ੍ਹ ਪਹੁੰਚਣ ਤੋਂ ਬਾਅਦ, ਉਹ ਆਪਣੇ ਫਾਰਮ ਹਾਊਸ ’ਤੇ ਰੁਕਏ ਹੋਏ ਸਨ, ਜਿੱਥੇ ਦੁਪਹਿਰ ਵੇਲੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਨੇ ਇਲਾਕੇ ਵਿਚ ਦਹਿਸ਼ਤ ਪੈਦਾ ਕਰ ਦਿੱਤੀ। ਜਦੋਂ ਤੱਕ ਰਾਹਗੀਰ ਪਹੁੰਚੇ, ਗਗਨਜੋਤ ਖੂਨ ਨਾਲ ਲੱਥਪੱਥ ਪਿਆ ਸੀ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ, ਪਰ ਉਦੋਂ ਤੱਕ ਉਹ ਆਖਰੀ ਸਾਹ ਲੈ ਚੁੱਕਾ ਸੀ। ਗਗਨਜੋਤ ਦੀ ਬੇਵਕਤੀ ਮੌਤ ਦੀ ਖ਼ਬਰ, ਜੋ ਆਪਣੇ ਜੱਦੀ ਪਿੰਡ, ਗੁਮਥਲਾ ਗੜ੍ਹੂ ਦੇ ਦੋ ਵਾਰ ਸਰਪੰਚ ਰਹਿ ਚੁੱਕੇ ਸਨ, ਪਿਹੋਵਾ ਅਤੇ ਕੁਰੂਕਸ਼ੇਤਰ ਖੇਤਰਾਂ ਵਿਚ ਵਿੱਚ ਸੋਗ ਦੀ ਲਹਿਰ ਦੌੜ ਗਈ।