ਪਟਿਆਲਾ, 21 ਅਗਸਤ:- ਸੰਯੁਕਤ ਰਾਸ਼ਟਰ ਵੱਲੋਂ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਨਵਤਾ ਦੀ ਸੁਰੱਖਿਆ ਅਤੇ ਬਚਾਅ ਦਿਵਸ ਮੌਕੇ ਸਕਾਲਰ ਪਬਲਿਕ ਸਕੂਲ ਵਿਖੇ ਸੀਨੀਅਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਉਣ ਵਾਲੀਆਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫ਼ਤਾਂ, ਘਰੇਲੂ ਘਟਨਾਵਾਂ ਅਤੇ ਜੰਗਾਂ ਦੌਰਾਨ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਡਾਇਰੈਕਟਰ ਸ੍ਰੀਮਤੀ ਸੁਦੇਸ਼ ਜੋਸ਼ੀ ਦੀ ਅਗਵਾਈ ਹੇਠ ਪੰਜਾਬ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਵੱਖ-ਵੱਖ ਪ੍ਰੈਕਟੀਕਲ ਕਰਵਾ ਕੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਚੇਅਰਮੈਨ ਸ਼੍ਰੀ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਵੱਲੋਂ ਸ਼੍ਰੀ ਕਾਕਾ ਰਾਮ ਵਰਮਾ ਦਾ ਸਨਮਾਨ ਕਰਦਿਆਂ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਮਾਨਵਤਾ ਨਾਲ ਪਿਆਰ ਹੁੰਦਾ ਹੈ, ਉਹ ਹੀ ਜ਼ਿੰਦਗੀ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ, ਫੈਕਟਰੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਸਬੰਧੀ ਟ੍ਰੇਨਿੰਗ ਅਤੇ ਅਭਿਆਸ ਕਰਵਾ ਕੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਯਤਨਸ਼ੀਲ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਪੀੜਤਾਂ ਨੂੰ ਰੈਸਕਿਊ ਕਰਕੇ ਟਰਾਂਸਪੋਰਟ ਕਰਨ ਸਬੰਧੀ ਟ੍ਰੇਨਿੰਗ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਦੁਰਘਟਨਾਵਾਂ ਸਮੇਂ ਬਚਾਅ ਅਤੇ ਮਦਦ ਦੇ ਮੌਕੇ ਦੁਬਾਰਾ ਨਹੀਂ ਮਿਲਦੇ।
ਫਸਟ ਏਡ ਸੀਪੀਆਰ ਫਾਇਰ ਸੇਫਟੀ ਟ੍ਰੇਨਿੰਗਾਂ ਜਾਨਾਂ ਬਚਾਉਣ ਅਤੇ ਹਾਦਸੇ ਰੋਕਣ ਲਈ ਹਮੇਸ਼ਾ ਲਾਭਦਾਇਕ ਡਾਇਰੈਕਟਰ ਸੁਦੇਸ਼ ਜੋਸ਼ੀ
