ਗੜ੍ਹਸ਼ੰਕਰ:- ਦੋਆਬਾ  ਖੇਤਰ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਵੱਲੋਂ ਆਪਣਾ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ, ਗੜਸ਼ੰਕਰ ਵਿਖੇ ਕਰਵਾਇਆ। ਸਮਾਗਮ ਵਿੱਚ ਦੋਆਬਾ ਖੇਤਰ ਵਿੱਚ ਸਰਗਰਮ ਸਾਹਿਤ ਸਭਾਵਾਂ ਅਤੇ ਇਲਾਕੇ ਭਰ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। 
ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ. ਬਿੱਕਰ ਸਿੰਘ ਅਤੇ ਹਾਜ਼ਰ ਸਖਸ਼ੀਅਤਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਨੇ ਆਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆ ਕਿਹਾ ਅਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। 
ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਸੰਧੂ ਵਰਿਆਣਵੀ ਜਰਨਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪ੍ਰਿੰਸੀਪਲ ਬਿੱਕਰ ਸਿੰਘ ਪ੍ਰਧਾਨ ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ, ਸੋਹਣ ਸੂਨੀ ਦਰਪਣ ਸਾਹਿਤ  ਸਭਾ ਸੈਲਾ ਖੁਰਦ ਅਤੇ ਉੱਘੇ ਲੋਕ ਸਾਇਰ ਜਗਦੀਸ਼ ਰਾਣਾ ਸ਼ਾਮਿਲ ਹੋਏ। 
ਸਭਾ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰ ਸਰਦਾਰ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ  ਪੰਜਾਬੀ ਲੇਖਕ ਅਤੇ ਗੀਤਕਾਰ ਸ੍ਰੀ ਅਮਰੀਕ ਹਮਰਾਜ਼, ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਲੈਕਚਰਾਰ ਜਸਵਿੰਦਰ ਸਿੰਘ ਜੱਸੀ, ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ ਸ੍ਰੀ ਗੁਰਦੀਪ ਸਿੰਘ ਸੈਣੀ ਅਤੇ ਸਥਾਨਕ ਸਾਹਿਤ ਸਭਾ ਦੇ ਮੈਂਬਰਾਂ ਵਿੱਚੋਂ ਉਤਸ਼ਾਹਿਤ ਵਿਸ਼ੇਸ਼ ਸਨਮਾਨ ਸਭਾ ਦੇ ਸੀਨੀਅਰ ਮੈਂਬਰ ਅਤੇ ਸਰਪ੍ਰਸਤ ਸਰਵਣ ਸਿੱਧੂ ਜੀ ਨੂੰ ਪ੍ਰਦਾਨ ਕੀਤੇ  ਗਏ।
 ਕਵੀ ਦਰਬਾਰ ਵਿੱਚ ਸੰਧੂ ਵਰਿਆਣਵੀ , ਰਣਵੀਰ ਬੱਬਰ, ਪਵਨ ਭੰਮੀਆਂ, ਪ੍ਰਿੰਸੀਪਲ ਦਲਵਾਰਾ ਰਾਮ, ਸੋਹਣ ਸਿੰਘ ਸੂਨੀ, ਸਰਵਣ ਸਿੱਧੂ, ਗੁਰਮੇਲ ਸਿੰਘ, ਹਰਦੇਵ ਰਾਏ, ਜਰਨੈਲ ਸਿੰਘ ਡਾਘਾਮ, ਪ੍ਰੋ.ਜੇ.ਬੀ. ਸੇਖੋਂ ਖ਼ਾਲਸਾ ਕਾਲਜ ਮਾਹਿਲਪੁਰ, ਗੁਰਨਾਮ ਬਾਵਾ, ਐਡਵੋਕੇਟ ਕੁਨਾਲ ਸ਼ਰਮਾ, ਜੋਗਾ ਸਿੰਘ ਨੰਬਰਦਾਰ, ਰਣਜੀਤ ਪੋਸੀ, ਜਗਦੀਸ਼ ਰਾਣਾ ਜਲੰਧਰ, ਗੁਰਦੀਪ ਸੈਣੀ, ਤਰਸੇਮ ਭੰਮੀਆਂ,  ਮਨੋਜ ਫਗਵਾੜਵੀ, ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਡਾ. ਜੋਗਿੰਦਰ ਕੁੱਲੇਵਾਲ, ਸੁਪਰਟੈਂਡੈਂਟ ਪਰਮਿੰਦਰ ਸਿੰਘ, ਪ੍ਰੋ. ਸੌਰਵ ਦਾਦਰੀ, ਸਿਤਾਰਾ ਸਿੰਘ ਗਿੱਲ, ਰੇਖਾ ਰਾਣਾ, ਅਨੀਤਾ ਵਸ਼ਿਸ਼ਟ, ਗੁਰਦੀਪ ਕੌਰ ਕੋਮਲ, ਕਾਮਰੇਡ ਕੁਲਵਿੰਦਰ ਸੰਘਾ ਅਤੇ ਹੋਰ ਸਰੋਤੇ ਸਾਮਲ ਹੋਏ। 
ਕਵੀ ਦਰਬਾਰ ਦੌਰਾਨ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀਆਂ ਵਿਦਿਆਰਥਣਾਂ ਮਨਜੀਤ ਸੇਖੋਂ, ਪ੍ਰਭ, ਸਿਮਰਨ ਅਤੇ ਜੈਸਮੀਨ ਕੌਰ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਖ਼ੂਬ ਰੰਗ ਬੰਨਿਆ। ਸਮਾਗਮ ਦੀ ਸਟੇਜ ਦਾ ਸੰਚਾਲਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਬਲਵੀਰ ਸਿੰਘ ਖਾਨਪੁਰੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋ. ਸੰਧੂ ਵਰਿਆਣਵੀ ਵਲੋਂ ਹਾਜ਼ਰੀਨ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾਣ।