ਗੜ੍ਹਸ਼ੰਕਰ, 9 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਬੀਤੇ ਦਿਨੀਂ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਗੜ੍ਹਸ਼ੰਕਰ ਵਿਖੇ ਲਗਾਏ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਵੱਖ-ਵੱਖ ਸੰਸਥਾਵਾਂ ਦਾ ਅੱਜ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਸਬੰਧੀ ਅੱਜ ਲਵਲੀ ਸਵੀਟ ਸ਼ਾਪ, ਗੜ੍ਹਸ਼ੰਕਰ ਵਿਖੇ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਦੀ ਮੀਟਿੰਗ ਹੋਈ।

ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਸਵੈ-ਇੱਛੁਕ ਖੂਨਦਾਨ ਕੈਂਪ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਸਦਕਾ ਬਹੁਤ ਸਫਲ ਰਿਹਾ। ਉਨ੍ਹਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਦੌਰਾਨ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਖੂਨਦਾਨ ਕੀਤਾ, ਉੱਥੇ ਹੀ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਅਤੇ ਔਰਤਾਂ ਨੇ ਵੀ ਖੂਨਦਾਨ ਕਰਕੇ ਵਿਲੱਖਣ ਛਾਪ ਛੱਡੀ।

ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਡਾਕਟਰ ਲਖਵਿੰਦਰ ਕੁਮਾਰ, ਹੈਪੀ ਸਾਧੋਵਾਲ, ਰਣਜੀਤ ਸਿੰਘ ਬੰਗਾ, ਪ੍ਰਿੰਸੀਪਲ ਬਿੱਕਰ ਸਿੰਘ, ਕੁਲਵਿੰਦਰ ਸੰਘਾ, ਭੁਪਿੰਦਰ ਰਾਣਾ, ਸੰਦੀਪ ਸ਼ਰਮਾ ਬੋੜਾ, ਰੌਕੀ ਮੋਇਲਾ, ਸ਼ਿੰਦਾ ਗੋਲੀਆ, ਰਾਕੇਸ਼ ਰਾਜਪੂਤ ਅਤੇ ਡਾਕਟਰ ਬਿੱਟੂ ਵਿੱਜ ਆਦਿ ਹਾਜ਼ਰ ਸਨ।