ਚੰਡੀਗੜ੍ਹ- ਸੈਕਟਰ 20 ਵਿੱਚ ਸਥਿਤ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐਲ) ਦੇ ਸਬ ਡਿਵੀਜ਼ਨ 6 ਦੇ ਦਫ਼ਤਰ ਨੇ ਸ਼ਹੀਦੀ ਪਰਵ ਅਤੇ ਨਿਰਜਲਾ ਇਕਾਦਸ਼ੀ ਅਤੇ ਸੰਕ੍ਰਾਂਤੀ ਦੇ ਮੌਕੇ 'ਤੇ ਛਬੀਲ ਅਤੇ ਲੰਗਰ ਦਾ ਆਯੋਜਨ ਕੀਤਾ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰਸ਼ਾਦ ਲਿਆ।
ਡਾਇਰੈਕਟਰ ਅਰੁਣ ਵਰਮਾ, ਜਨਰਲ ਮੈਨੇਜਰ ਐਮਪੀ ਸਿੰਘ, ਐਕਸੀਅਨ ਵਿਜੇ ਕੁਮਾਰ, ਬਲਬੀਰ ਸਿੰਘ, ਏਡੀਓ ਅਮਿਤ ਢੀਂਗਰਾ, ਅਨਿਲ ਤਾਂਗੜੀ, ਭਾਵਨਾ ਚੱਢਾ, ਜਤਿੰਦਰ ਕੌਰ, ਸੁਰਭੀ, ਮੋਨਾ, ਬਿਕਰਮਜੀਤ, ਹੋਰ ਸਾਰੇ ਤਕਨੀਕੀ ਸਟਾਫ ਅਤੇ ਚੰਡੀਗੜ੍ਹੀਅਨ ਗਰੁੱਪ ਦੇ ਰਾਹੁਲ ਮਹਾਜਨ ਅਤੇ ਰਾਜ ਚੱਢਾ ਨੇ ਵੀ ਛਬੀਲ ਅਤੇ ਲੰਗਰ ਸੇਵਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।