ਪਟਿਆਲਾ- ਡਾਕਟਰ ਅਤੇ ਨਰਸਾਂ ਦੁਨੀਆਂ ਵਿੱਚ ਪ੍ਰਮਾਤਮਾ ਵਲੋਂ ਸੰਪੂਰਨ ਗਿਆਨਵਾਨ ਨੇਕ ਦਿਲ ਇਨਸਾਨ ਬਣਾਕੇ ਧਰਤੀ ਮਾਂ ਦੀ ਗੋਦ ਵਿਚ ਕੁਝ ਸਮੇਂ ਲਈ ਪੀੜਤਾਂ ਦੇ ਦੁਖਨਿਵਾਰਨ ਕਰਨ ਲਈ ਭੇਜੇ ਗਏ ਹਨ। ਇਸ ਲਈ ਆਪਣੇ ਅਧਿਕਾਰਾਂ ਅਤੇ ਸ਼ਕਾਇਤਾਂ ਦੀ ਥਾਂ ਆਪਣੇ ਫ਼ਰਜ਼ਾਂ, ਜੁਮੇਵਾਰੀਆਂ ਅਤੇ ਮਾਨਵਤਾਵਾਦੀ ਸੇਵਾਵਾਂ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਰਹੇ।
ਇਹ ਵਿਚਾਰ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਵਲੋਂ, ਕਾਲਜ ਵਿਖੇ ਚਲਦੇ ਤਿੰਨ ਰੋਜ਼ਾ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਪੀੜਤਾਂ ਦੀ ਸਹਾਇਤਾ ਕਰਨ ਦੇ ਕੈਂਪ ਦੀ ਸਮਾਪਤੀ ਸਮੇਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਜੀ, ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਾਲ ਚੋਪੜਾ ਅਤੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ।
ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਨ੍ਹਾਂ ਵਲੋਂ ਫਲੋਰੈਂਸ ਨਾਈਟਿੰਗੇਲ, ਗੁਰੂਆਂ ਅਵਤਾਰਾਂ ਅਤੇ ਡਾਕਟਰ ਏ ਪੀ ਜੇ ਅਬਦੁਲ ਕਲਾਮ, ਭਾਰਤ ਰਤਨ ਵਾਂਗ ਆਪਣੇ ਦੇਸ਼, ਸਮਾਜ ਅਤੇ ਮਾਨਵਤਾ ਦੀ ਸੇਵਾ ਸੰਭਾਲ ਅਤੇ ਸਿਹਤ ਤਦੰਰੁਸਤੀ, ਅਰੋਗਤਾ ਸੁਰੱਖਿਆ, ਬਚਾਓ, ਮਦਦ ਲਈ ਨੋਜਵਾਨਾਂ ਨੂੰ ਜਾਗਰੂਕ ਕਰਨ ਅਤੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਮੇਸ਼ਾ ਯਤਨ ਕੀਤੇ ਜਾਣਗੇ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਜ਼ਿੰਦਗੀ ਵਿੱਚ ਮਹਾਨ ਕਾਰਜ ਕਰਨੇ ਹਨ ਉਨ੍ਹਾਂ ਨੂੰ ਸੰਘਰਸ਼ਮਈ ਜੀਵਨ ਵਿੱਚ ਵੀ ਖੁਸ਼ੀਆਂ, ਅਨੰਦ, ਸੰਤੁਸ਼ਟੀ, ਸਨਮਾਨ, ਖੁਸ਼ਹਾਲੀ ਮਹਿਸੂਸ ਕਰਨੀਆਂ ਚਾਹੀਦੀਆਂ ਹਨ।
ਤਿੰਨ ਦਿਨ ਚਲੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਜ਼ਖਮੀਆਂ ਦੀ ਸੇਵਾ ਸੰਭਾਲ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੇ ਟਰੇਨਿੰਗ ਕੈਂਪ ਦੀ ਸਮਾਪਤੀ ਸਮੇਂ ਕਾਲਜ ਵਲੋਂ ਕਰਮਯੋਗੀ, ਨਿਸ਼ਕਾਮ ਭਾਵਨਾ ਵਾਲੇ ਸੀਨੀਅਰ ਸਿਟੀਜਨ, ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦਾ ਸਨਮਾਨ ਕੀਤਾ।
ਜਿਨ੍ਹਾਂ ਵਲੋਂ ਦੂਜੇ ਟ੍ਰੇਨਿੰਗ ਕੈਂਪ ਦੌਰਾਨ 110 ਵਿਦਿਆਰਥੀਆਂ ਨੂੰ ਟ੍ਰੇਨਿੰਗਾਂ ਦਿੱਤੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ ਅੱਗਾਂ ਲਗਣ ਗੈਸਾਂ ਲੀਕ ਹੋਣ ਭੁਚਾਲ ਹੜਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦੇਕੇ, ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਰਾਜਿੰਦਰਾ ਹਸਪਤਾਲ ਵਿਖੇ ਤਿਆਰ ਕੀਤੇ ਹਨ।
ਇਸ ਮੌਕੇ ਵਿਦਿਆਰਥੀਆਂ ਦੀਆਂ 10 ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਰੈਸਕਿਯੂ ਟਰਾਂਸਪੋਰਟ, ਕੰਟ੍ਰੋਲ ਰੂਮ, ਜਾਣਕਾਰੀ ਦੇਣ, ਸਿਲੰਡਰਾਂ ਦੀ ਵਰਤੋਂ ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਆਦਿ ਬਾਰੇ ਮੌਕ ਡਰਿੱਲਾਂ ਕਰਵਾਈਆਂ।
ਕਿਉਂਕਿ ਭਵਿੱਖ ਵਿੱਚ ਆਪਦਾਵਾਂ ਅਤੇ ਜੰਗਾਂ ਦੌਰਾਨ ਹਸਪਤਾਲਾਂ, ਕਲੋਨੀਆਂ, ਵਿਉਪਾਰਕ ਅਦਾਰਿਆਂ, ਪਬਲਿਕ ਸਥਾਨਾਂ, ਸੜਕਾਂ ਤੇ ਤੜਫਦੇ ਕੁਰਲਾਉਂਦੇ ਲੋਕਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਅਭਿਆਸ ਹੋ ਜਾਣ। ਕਾਲਜ ਦੇ ਪ੍ਰਿੰਸੀਪਲ,ਸਾਰੇ ਨਰਸਿੰਗ ਅਧਿਆਪਕ ਗੁਰੂਆਂ ਅਤੇ ਵਿਦਿਆਰਥੀਆਂ ਵਲੋਂ ਡਾਕਟਰ ਕਾਕਾ ਰਾਮ ਵਰਮਾ ਦੀਆਂ ਮਾਨਵਤਾਵਾਦੀ ਸੇਵਾਵਾਂ ਲਈ ਧੰਨਵਾਦ ਸਨਮਾਨ ਕੀਤਾ ਗਿਆ।
ਸ਼ਕਾਇਤਾਂ ਹੱਕਾਂ ਲਈ ਨਹੀਂ ਮਦਦਗਾਰ ਫ਼ਰਿਸ਼ਤੇ ਬਨਕੇ ਮਾਨਵਤਾ ਦੀ ਸੇਵਾ ਸੇਫਟੀ ਲਈ ਯਤਨ ਕੀਤੇ ਜਾਣ ਡਾਕਟਰ ਬਲਵਿੰਦਰ ਕੌਰ
