ਹੁਸ਼ਿਆਰਪੁਰ-/ਦਲਜੀਤ ਅਜਨੋਹਾ:- ਸੜਕ ਸੁੱਰਖਿਆ ਅਭਿਆਨ ਵਿੱਚ ਚਾਲਕਾਂ ਅਤੇ ਸਰਕਾਰਾਂ ਵੱਲੋਂ ਬਣਾਏ ਗਏ ਟ੍ਰੈਫਿਕ ਨਿਯਮਾਂ ਤੋਂ ਜਾਗਰੂਕਤਾ ਅਭਿਆਨ ਨੂੰ ਤੇਜ਼ ਕਰਨ ਲਈ ਅਵੀਨਾਸ਼ ਰਾਏ ਖੰਨਾ ਜੀ ਦੀ ਲਿਖੀ ਕਹਾਣੀ ਉੱਪਰ ਅਧਾਰਿਤ ਫਿਲਮ ਨੌ ਚਲਾਨ ਕਰੋ ਧਿਆਨ ਦਾ ਕਲਾਈਮੈਕਸ ਸਥਾਨਕ ਰਿਆਤ ਬਾਹਰਾ ਯੁਨੀਵਰਸਿਟੀ ਵਿੱਚ ਕੀਤਾ ਗਿਆ । ਜਿਸ ਦਾ ਮਹੂਰਤ ਸ਼ੋਟ ਦੇ ਮੌਕੇ ਤੇ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਸ਼੍ਰੀ ਚੰਦਰ ਮੋਹਨ ਅਤੇ ਅਵੀਨਾਸ਼ ਰਾਏ ਖੰਨਾ ਨੇ ਫਿਲਮ ਕਲੈਪ ਦਿਖਾ ਕੇ ਕੀਤਾ । ਇਸ ਫਿਲਮ ਦੇ ਨਿਰਦੇਸ਼ਕ ਰੰਗਮੰਚ ਦੇ ਮਸ਼ਹੂਰ ਕਲਾਕਾਰ ਅਸ਼ੋਕ ਪੁਰੀ ਹਨ ।
ਨੌ ਚਲਾਨ ਕਰੋ ਧਿਆਨ ਫਿਲਮ ਵਿੱਚ ਪੰਜਾਬੀ ਦੇ ਮਸ਼ਹੂਰ ਕਲਾਕਾਰ ਸੰਤਾ-ਬੰਤਾ, ਚੰਦਰ ਮੋਹਨ, ਅਸ਼ੋਕ ਪੁਰੀ, ਪਿੰਦਾ ਮਖੋਲੀਆ, ਪਵਨ ਸਿੰਘ , ਸੁਖਵੀਰ ਚੱਠਾ, ਸੰਜੂ ਅਰੋੜਾ, ਅਜੈ ਸਹਿਦੇਵ ਅਤੇ ਨੈਨਸੀ ਅਰੋੜਾ ਦਿਖਾਈ ਦੇਣਗੇ । ਇਸ ਫਿਲਮ ਵਿੱਚ ਬਹੁਰੰਗ ਕਲਾਮੰਚ ਵੱਲੋਂ ਲੰਬੇ ਸਮੇਂ ਤੋਂ ਚਲਾਏ ਜਾ ਰਹੇ ਰੰਗਮੰਚ ਅਭਿਆਨ ਵਿੱਚ ਸਰਗਰਮ ਗੁਰਮੇਲ ਧਾਲੀਵਾਲ, ਕਮਲਜੀਤ ਕੌਰ, ਹੀਰਾ ਮੇਗੋਵਾਲੀਆ, ਸ਼ੱਸ਼ੀ ਕੁਮਾਰ, ਅੰਮ੍ਰਿਤ ਲਾਲ, ਮਹੇਸ਼ ਕੁਮਾਰ ਦੇ ਨਾਲ ਬਾਲ ਕਲਾਕਾਰ ਯੁੱਧਵੀਰ ਸਿੰਘ ਵੀ ਦਿਖਾਈ ਦੇਵੇਗਾ । ਇਸ ਦੇ ਕੈਮਰਾਮੈਨ ਰੋਹਿਤ ਕੁਮਾਰ ਅਤੇ ਐਡੀਟਰ ਨਰੇਸ਼ ਐਸ. ਗਰਗ ਹਨ ।
ਫਿਲਮ ਦੇ ਕਲਾਈਮੈਕਸ ਸ਼ੂਟ ਮੌਕੇ ਸ਼੍ਰੀ ਅਵੀਨਾਸ਼ ਰਾਏ ਖੰਨਾ ਨੇ ਦੱਸਿਆ ਕਿ ਗੋਲਡ ਮੈਡਲ ਦਾ ਦਹੇਜ਼ ਜੋ ਕਿ ਦਾਜ ਪ੍ਰਥਾ ਤੋਂ ਜਾਗਰੂਕ ਕਰਵਾਉਂਦੀ ਹੈ ਤੋਂ ਬਾਅਦ ਉਹਨਾਂ ਦੀ ਲਿੱਖੀ ਕਹਾਣੀ ਨੋ ਚਲਾਨ ਉੱਪਰ ਸ੍ਰੀ ਗ੍ਰੇਸਾ ਫਿਲਮਜ਼ ਵੱਲੋਂ ਬਣਾਈ ਜਾ ਰਹੀ ਇਹ ਫਿਲਮ ਨੋ ਚਲਾਨ ਕਰੋ ਧਿਆਨ ਦੰਸਬਰ ਮਹੀਨੇ ਦੇ ਅੱਧ ਵਿੱਚ ਰਿਲੀਜ਼ ਕੀਤੀ ਜਾਵੇਗੀ। ਉਹਨਾਂ ਸਮੂਹ ਕਲਾਕਾਰਾਂ ਵੱਲੋਂ ਇਸ ਅਭਿਆਨ ਵਿੱਚ ਪਾਏ ਯੋਗਦਾਨ ਲਈ ਮੁਬਾਰਕਬਾਦ ਦਿੱਤੀ । ਇਸ ਮੌਕੇ ਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਇਸ ਫਿਲਮ ਵਿੱਚ ਕੋਈ 30 ਤੋਂ ਵੱਧ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ । ਜਲਦੀ ਹੀ ਸ੍ਰੀ ਗ੍ਰੇਸਾ ਫਿਲਮਜ਼ ਤੋਂ ਅਸੀਂ ਦਰਸ਼ਕਾਂ ਦੇ ਰੂਬਰੂ ਹੋਵਾਂਗੇ ।
