ਸੰਗਰੂਰ, 29 ਸਤੰਬਰ:- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸੰਗਰੂਰ ਵਿਖੇ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.), ਡਿਪਟੀ ਡਾਇਰੈਕਟਰ (ਐੱਮ.) ਦੀ ਅਗਵਾਹੀ ਹੇਠ ਸਮੂਹ ਸਟਾਫ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਦਫ਼ਤਰ ਵਿਖੇ “ਸਵੱਛਤਾ ਹੀ ਸੇਵਾ” ਮਹਿੰਮ ਦੇ ਤਹਿਤ ਸਫਾਈ ਅਭਿਆਨ ਚਲਾਇਆ ਗਿਆ। ਜਿਸ ਵਿੱਚ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।

ਇਸ ਮੌਕੇ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਨੇ ਆਪਣੇ ਸੰਦੇਸ਼ ਵਿੱਚ ਕਿਹਾ ਗਿਆ ਕਿ ਜਿੱਥੇ ਸਫ਼ਾਈ ਹੋਵੇਗੀ, ਉੱਥੇ ਹੀ ਪ੍ਰਮਾਤਮਾ ਦਾ ਵਾਸ ਹੁੰਦਾ ਹੈ। ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਹਰ ਇੱਕ ਨਾਗਰਿਕ ਦਾ ਇਖਲਾਕੀ ਫ਼ਰਜ ਬਣਦਾ ਹੈ। ਆਪਣੀ ਧਰਤੀ ਨੂੰ ਸਾਫ਼ ਸੁਥਰਾ ਰੱਖ ਕੇ ਹੀ ਮਨੁੱਖ ਤੰਦਰੁਸਤੀ ਭਰਿਆ ਜੀਵਨ ਜੀਅ ਸਕਦਾ ਹੈ।

ਇਸ ਮੌਕੇ ਦਫ਼ਤਰ ਦਾ ਸਾਰਾ ਸਟਾਫ ਮੌਜੂਦ ਸੀ।