ਚੰਡੀਗੜ੍ਹ, 28 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਮਜਬੂਤੀ ਮਿਲੀ ਹੈ। ਇਸੇ ਵਿਰਾਸਤ ਨੂੰ ਸਾਂਭ ਕੇ ਰਖਣ ਲਈ ਸਰਕਾਰ ਵੱਲੋਂ ਜੋਤੀਸਰ ਵਿੱਚ ਮਹਾਭਾਰਤ ਥੀਮ 'ਤੇ ਅਧਾਰਿਤ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਗੀਤਾ ਸਥਲੀ ਜੋਤਿਸਰ ਨੂੰ ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਵਿਕਸਿਤ ਕਰਦੇ ਹੋਏ ਦੁਨਿਆ ਦਾ ਸਭ ਤੋਂ ਦਾਰਸ਼ਨਿਕ ਇਤਿਹਾਸਕ ਸਥਲ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਮੰਗਲਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਜੋਤਿਸਰ ਤੀਰਥ ਸਥਿਤ ਅਨੁਭਵ ਕੇਂਦਰ ਦਾ ਨਿਰੀਖਣ ਕਰ ਰਹੇ ਸਨ। ਇਸ ਮੌਕੇ 'ਤੇ ਵਿਰਾਸਤ ਅਤੇ ਸੈਰ-ਸਪਾਟੇ ਮੰਤਰੀ ਡਾ. ਅਰਵਿੰਦ ਸ਼ਰਮਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੀ ਮੌਜ਼ੂਦ ਰਹੇ।
ਮੁੱਖ ਮੰਤਰੀ ਨੇ ਅਨੁਭਵ ਕੇਂਦਰ ਵਿੱਚ ਸੁਆਗਤ ਕਮਰਾ, ਮਹਾ ਕਾਵ ਦਾ ਸ੍ਰਿਜਨ ਕਮਰਾ, ਪ੍ਰਾਚੀਨ ਮਹਾਭਾਰਤ, ਕੁਰੁ ਵੰਸ਼ਵਾਲੀ, ਗੀਤਾ ਸ਼ਲੋਕ, ਕ੍ਰਿਸ਼ਣ ਭੂਮਿਕਾ, ਦਸ਼ਵ ਅਵਤਾਰ ਸਮੇਤ ਹੋਰ ਕਮਰਿਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਅਧਿਕਾਰਿਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੋਤਿਸਰ ਅਨੁਭਵ ਕੇਂਦਰ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨਿਆਂ ਨੂੰ ਕੁਰੂਕਸ਼ੇਤਰ ਦੇ ਇਤਿਹਾਸਕ ਦੇ ਜੀਵੰਤ ਦਰਸ਼ਨ ਹੋਣਗੇ।
ਇਸ ਦੌਰਾਨ ਵਿਰਾਸਤ ਅਤੇ ਸੈਰ-ਸਪਾਟੇ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ ਨੇ ਮੁੱਖ ਮੰਤਰੀ ਨੂੰ ਪੀਪੀਟੀ ਪੇਸ਼ਗੀ ਰਾਹੀਂ ਅਨੁਭਵ ਕੇਂਦਰ ਦੀ ਬਾਰੀਕਿਆਂ ਤੋਂ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਤਮਾਮ ਵਿਕਾਸ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਜੋਤਿਸਰ ਅਨੁਭਵ ਕੇਂਦਰ ਵਿੱਚ ਸੈਲਾਨੀ ਮਹਾਭਾਰਤ ਅਤੇ ਕੁਰੂਕਸ਼ੇਤਰ ਦੇ ਇਤਿਹਾਸ ਦੇ ਦਰਸ਼ਨ ਕਰ ਸਕੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਗੀਤਾ ਦੇ ਉਪਦੇਸ਼ ਦਿੱਤੇ। ਇਸ ਪਵਿੱਤਰ ਧਰਤੀ ਦੇ ਇਤਿਹਾਸ ਨੂੰ ਯਾਦ ਰਖਦੇ ਹੋਏ ਸਰਕਾਰ ਵੱਲੋਂ ਜੋਤਿਸਰ ਵਿੱਚ ਵਿਕਾਸ ਕੰਮਾਂ ਨੂੰ ਤੇਜ ਗਤੀ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਸਬੰਧਿਤ ਅਧਿਕਾਰੀ ਵਿਕਾਸ ਕੰਮਾ ਨੂੰ ਸਮੇ ਸਿਰ ਪੂਰਾ ਕਰਨ।
ਇਸ ਮੌਕੇ 'ਤੇ ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ, ਜਨਸੰਪਰਕ ਭਾਸ਼ਾ ਅਤੇ ਸੰਸਕ੍ਰਿਤੀ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਸੈਰ-ਸਪਾਟਾ ਵਿਭਾਗ ਦੇ ਨਿਦੇਸ਼ਕ ਡਾ. ਸ਼ਾਲੀਨ, ਡਿਪਟੀ ਕਮੀਸ਼ਨਰ ਸ੍ਰੀ ਵਿਸ਼ਰਾਮ ਕੁਮਾਰ ਮੀਣਾ, ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘਲ, ਚੇਅਰਮੈਨ ਮਦਨ ਮੋਹਨ ਛਾਬੜਾ ਆਦਿ ਮੌਜ਼ੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੋਤਿਸਰ ਅਨੁਭਵ ਕੇਂਦਰ ਦਾ ਕੀਤਾ ਨਿਰੀਖਣ ਅਧਿਕਾਰਿਆਂ ਨੂੰ ਦਿੱਤੇ ਜਰੂਰੀ ਦਿਸ਼ਾਨਿਰਦੇਸ਼
