ਚੰਡੀਗੜ੍ਹ, 26 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਸ ਸਾਲ ਦੇ ਤਿਉਹਾਰ ਵੱਧ ਉਤਸਾਹ ਅਤੇ ਟੀਚੇ ਨਾਲ ਮਨਾਏ ਗਏ ਕਿਉਂਕਿ ਲੋਕਾਂ ਨੇ ਵਾਤਾਵਰਨ-ਅਨੁਕੂਲ ਉਤਸਵਾਂ ਨੂੰ ਅਪਨਾਇਆ ਅਤੇ ਸਵਦੇਸ਼ੀ ਉਤਪਾਦਾਂ ਦੇ ਉਪਯੋਗ ਨੂੰ ਵਧਾਇਆ ਹੈ। ਇਸ ਤਰ੍ਹਾਂ ਸਾਰਿਆਂ ਦੇ ਸਾਮੂਹਿਕ ਯਤਨਾਂ ਨਾਲ ਵਿਕਸਿਤ ਭਾਰਤ 2047 ਦਾ ਸੁਪਨਾ ਯਕੀਨੀ ਤੌਰ 'ਤੇ ਪੂਰਾ ਹੋਵੇਗਾ। ਉਨ੍ਹਾਂ ਨੇ ਛੱਠ ਮਹਾਪਰਵ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਹਿਸਾਰ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁੁਣ ਰਹੇ ਸਨ। ਉਨਾਂ੍ਹ ਨਾਲ ਜਨ ਸਿਹਤ ਇਜੀਨਿਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਵੀ ਮੌਜ਼ੂਦ ਸਨ।
ਪ੍ਰਧਾਨ ਮੰਤਰੀ ਦੇ ਸੰਬੋਧਨ 'ਤੇ ਮੁੱਖ ਮੰਤਰੀ ਨੇ ਕਿਹਾ ਕਿ 31 ਅਕਤੂਬਰ ਨੂੰ ਭਾਰਤ ਦੇ ਲੌਹ ਪੁਰਖ ਸਰਕਾਰ ਵੱਲਭਭਾਈ ਪਟੇਲ ਦੀ ਜੈਯੰਤੀ ਹੈ ਜੋ ਇੱਕ ਕੌਮੀ ਪ੍ਰਤੀਕ ਸਨ ਜਿਨ੍ਹਾਂ ਨੇ ਦੇਸ਼ ਨੂੰ ਇੱਕਜੁਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਲੋਕਾ ਖ਼ਾਸਕਰ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਇਸ ਦਿਨ ਦੇਸ਼ਭਰ ਵਿੱਚ ਆਯੋਜਿਤ ਹੋਣ ਵਾਲੀ ਰਨ ਫ਼ਾਰ ਯੂਨਿਟੀ ਵਿੱਚ ਸਰਗਰਮ ਭਾਗ ਲੈਣ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਵੇ ਕਿ ਪ੍ਰਧਾਨ ਮੰਤਰੀ ਨੇ ਅੱਜ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਹੈ, 7 ਨਵੰਬਰ,2025 ਨੂੰ ਭਾਰਤ ਦੇ ਕੌਮੀ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣਗੇ ਜਿਸ ਦੀ ਰਚਨਾ 150 ਸਾਲ ਪਹਿਲਾਂ ਪੂਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਉਪਲਬਧੀ ਨੂੰ ਮਾਣ ਨਾਲ ਮਨਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਭਾਵੀ ਪੀਢੀਆਂ ਲਈ ਇੱਕ ਸਥਾਈ ਪ੍ਰੇਰਣਾ ਵੱਜੋਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਰਾਹੀਂ ਪ੍ਰਧਾਨ ਮੰਤਰੀ ਹਰ ਮਹੀਨੇ ਕਰੋੜਾਂ ਲੋਕਾਂ ਨਾਲ ਜੁੜਦੇ ਹਨ ਅਤੇ ਪੂਰੇ ਭਾਰਤ ਨਾਲ ਆਈ ਹੋਈ ਪ੍ਰੇਰਕ ਕਹਾਨਿਆਂ ਸਾਂਝਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਏਪਿਸੋਡ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ਭਰ ਵਿੱਚ ਸੰਸਕ੍ਰਿਤ ਭਾਸ਼ਾ, ਨਵਾਚਾਰ ਅਤੇ ਸਭਿਆਚਾਰਕ ਸਰੰਖਣ ਨੂੰ ਵਧਾਵਾ ਦੇਣ ਵਾਲੇ ਨੌਜੁਆਨਾਂ ਅਤੇ ਲੋਕਾਂ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਅਜਿਹੇ ਉਦਾਹਰਣਾਂ ਨਾਲ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ।