ਨਵਾਂਸ਼ਹਿਰ (ਦੇਸ ਰਾਜ ਬਾਲੀ):- ਨਜ਼ਦੀਕੀ ਪਿੰਡ ਮੁਜੱਫਰਪੁਰ ਵਿਖੇ ਬਾਲੀ ਜਠੇਰਿਆਂ ਦਾ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ।

ਇਸ ਮੌਕੇ ਬੋਲਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਸ ਰਾਜ ਬਾਲੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਦਾ ਲਾਭ ਲੈਣਾ ਚਾਹੀਦਾ ਹੈ।

ਇਸ ਮੌਕੇ ਬਾਲੀ ਪਰਿਵਾਰਾਂ ਨਾਲ ਸਬੰਧਤ ਸੰਗਤਾਂ ਦੂਜੇ ਰਾਜਾਂ ਤੋਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਸ ਰਾਜ ਬਾਲੀ, ਜਨਰਲ ਸਕੱਤਰ ਸਰਦਾਰਾ ਸਿੰਘ, ਖ਼ਜ਼ਾਨਚੀ ਪਲਵਿੰਦਰ ਕੁਮਾਰ, ਸੀਤਲ ਕੁਮਾਰ ਗੋਹਲੜੋਂ, ਜਗਦੀਸ਼ ਰਾਏ, ਧਰਮਪਾਲ ਬਾਲੀ, ਬਖ਼ਸ਼ੀਸ਼ ਸਿੰਘ, ਜਸਪਾਲ ਗੋਹਲੜੋਂ, ਬਲਵਿੰਦਰ ਕੌਰ ਬਾਲੀ, ਸੋਨੀਆ ਬਾਲੀ ਆਦਿ ਹਾਜ਼ਰ ਸਨ। ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।