ਗੜ੍ਹਸ਼ੰਕਰ:- ਸੋਮਵਾਰ ਨੂੰ ਆਸਾ ਵਰਕਰ ਯੂਨੀਅਨ (ਸੀਟੂ) ਦਾ ਵਫਦ ਪ੍ਰਧਾਨ ਜੋਗਿੰਦਰ ਕੌਰ,ਸਕੱਤਰ ਬਿੰਦਰਪਾਲ ਕੌਰ ਤੇ ਹੋਰ ਆਸਾ ਵਰਕਰਾਂ ਸਪਨਾ ਰਾਣੀ ਡੁੱਗਰੀ, ਊਸਾ ਰਾਣੀ ਤੇ ਰਾਜ ਰਾਣੀ ਦੀ ਹਾਜਰੀ ਵਿਚ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਨੂੰ ਮਿਲਿਆ  ਤੇ ਆਪਣੀਆਂ ਲੰਬੇ ਸਮੇ ਤੋ ਲਟਕਦੀਆ ਮੰਗਾਂ ਪੈਸਿਆਂ ਸੰਬੰਧੀ ਗੱਲਬਾਤ ਕੀਤੀ ਕਿ ਆਸਾ ਵਰਕਰਾਂ ਦਾ ਫਿਕਸ 2500 ਦਸੰਬਰ ਜਨਵਰੀ ਤੇ ਫਰਵਰੀ ਦੇ ਪੈਡਿੰਗ ਹਨ ਸਮੇ ਸਿਰ ਨਹੀਂ ਮਿਲ ਰਿਹਾ। 
ਇਸੇ ਤਰਾਂ ਟੀ ਬੀ ਸਰਵੇ ਤੇ ਟੀਬੀ ਮਰੀਜ਼ ਦਾ ਟਰੀਟਮੈਂਟ ਪੂਰਾ ਹੋਣ ਤੇ ਮਿਲਣ ਵਾਲਾ ਮਾਣ ਭੱਤਾ, ਕਮਿਊਨਟੀ ਹੈਲਥ ਅਫਸਰ ਦੇ 7 ਮਹੀਨੇ ਤੋ ਪੈਡਿੰਗ ਹਨ, ਪਲਸ ਪੋਲਿਉ, ਮਹੀਨਾਵਾਰ ਇੰਨਸੈਟਿਵ ਜਨਵਰੀ  ਫਰਵਰੀ ਦਾ  ਨਹੀਂ ਮਿਲਿਆ। 
ਸਰਕਾਰ ਵੱਲੋ ਆਪਣੇ ਸਮੇ ਚੋਣ ਦੌਰਾਨ ਕੀਤੇ ਵਾਅਦੇ ਯਾਦ ਕਰਾਏ  ਜਿਸ ਵਿਚ 2500 ਨੂੰ ਦੁੱਗਣਾ ਕਰਨਾ ਤੇ ਰਿਟਾਇਰਮੈਟ ਤੇ ਪੰਜ ਲੱਖ ਤੱਕ ਗ੍ਰੈਚੂਟੀ ਦੇਣ ਬਾਰੇ ਮੰਨਿਆ ਗਿਆ ਸੀ ਦੁੱਖ ਨਾਲ ਕਹਿਣਾ ਪੈ ਰਿਹਾ ਇਸ ਸਰਕਾਰ ਤੋ ਬਹੁਤ ਉਮੀਦਾਂ ਸਨ ਪ੍ਰੰਤੂ ਆਸਾ  ਵਰਕਰਾਂ ਦੀ ਕੋਈ ਸੁਣਾਈ ਨਹੀਂ ਕਰ ਰਿਹਾ ਆਪਣੇ ਕੀਤੇ ਹੋਏ ਕੰਮ ਦੇ ਪੈਸੇ ਲੈਣ ਲਈ ਧੱਕੇ ਖਾਣੇ ਪੈ ਰਹੇ ਤੇ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਸਾਡੀ ਮਹਿਕਮੇ ਤੇ ਸਰਕਾਰ ਨੂੰ ਬੇਨਤੀ ਹੈ ਜਲਦ ਤੋ ਜਲਦ ਬਣਦਾ ਬਕਾਇਆ ਆਸਾ ਵਰਕਰਾਂ ਦੇ ਖਾਤਿਆ ਵਿਚ ਪਾਇਆ ਜਾਵੇ ਅੱਗੇ ਤੋ ਵੀ ਸਮੇ ਸਿਰ  ਬਣਦੇ ਕੰਮ ਦੇ ਪੈਸੇ ਖਾਤਿਆ ਵਿਚ ਪਾਏ ਜਾਣ ਨਹੀਂ ਤਾ ਆਸਾ ਵਰਕਰਾਂ ਵੱਲੋ  ਤਕੜਾ ਸੰਘਰਸ਼ ਕੀਤਾ ਜਾਵੇਗਾ ਬਾਕੀ ਆਸਾ ਵਰਕਰਾਂ ਨੇ ਆਪਣੇ ਵਿਚਾਰ ਸਾਝੇ ਕੀਤੇ ਕਿ ਆਸਾ ਤੋ ਆਸਾ ਵਰਕਰ  ਦਾ ਕੰਮ ਹੀ ਕਰਾਇਆ ਜਾਵੇ ਬਿਨਾਂ ਇੰਨਸੈਟਿਵ ਤੋ ਕੋਈ ਵਾਧੂ ਕੰਮ ਨਹੀ ਕਰਾਗੀਆ।