ਨਵਾਂਸ਼ਹਿਰ, 29 ਅਗਸਤ:- ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ਮਈ ਜੀਵਨ ਨੂੰ ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਤੱਕ ਪਹੁੰਚਾਉਣ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸਮੇਤ ਇਤਿਹਾਸਕ ਧਰਮ ਅਸਥਾਨਾਂ ਦੀ ਖੋਜ ਕਰਤਾ ਬਾਬਾ ਬੰਤਾ ਰਾਮ ਘੇੜਾ ਜੀ ਅਤੇ ਸੰਤ ਸੰਮਨ ਦਾਸ ਜੀ ਦੇ ਜਨਮ ਦਿਨ ਸਬੰਧੀ ਸ੍ਰੀ ਚਰਨਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਰਾਸ਼ਟਰੀ ਪ੍ਰਧਾਨ ਸ੍ਰੀ ਐਲ.ਆਰ. ਵਿਰਦੀ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਹੋਈ ਸਮੂਹ ਕਮੇਟੀ ਮੈਂਬਰਾਂ ਦੀ ਭਰਵੀਂ ਮੀਟਿੰਗ ਦੌਰਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਚਾਰ ਤੇ ਪਸਾਰ ਲਈ ਵਿਸ਼ੇਸ਼ ਯੋਜਨਾਵਾਂ ਉਲੀਕਦਿਆਂ ਸਰਬਸੰਮਤੀ ਨਾਲ ਨਿਧੜਕ ਆਗੂ ਗੁਰਲਾਲ ਸੈਲਾ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਸਹਾਇਕ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਇਸ ਸਬੰਧੀ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ, ਰਾਸ਼ਟਰੀ ਪ੍ਰਧਾਨ ਸ੍ਰੀ ਐਲ.ਆਰ. ਵਿਰਦੀ, ਗੁਰੂ ਘਰ ਸ੍ਰੀ ਚਰਨਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਆਖਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਘੇਰਾ ਦੁਨੀਆ ਭਰ ਵਿੱਚ ਵਿਸ਼ਾਲ ਬਣਾਉਣ ਵਾਸਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਨਿਯੁਕਤ ਕੀਤੇ ਅਹੁਦੇਦਾਰਾਂ ਵਿੱਚ ਐਡਵੋਕੇਟ ਸਵਾਮੀ ਗਿਆਨ ਨਾਥ ਜੀ ਨੂੰ ਸੰਤ ਸਮਾਜ ਹਰਿਆਣਾ ਦਾ ਪ੍ਰਧਾਨ, ਸ੍ਰੀ ਪਰਸ਼ੋਤਮ ਲਾਲ ਚੋਪੜਾ ਨੂੰ ਮਲੇਸ਼ੀਆ ਦਾ ਪ੍ਰਧਾਨ, ਹੈਪੀ ਭੱਟੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ, ਕੇਵਲ ਕ੍ਰਿਸ਼ਨ ਨੂੰ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਅਤੇ ਟਿੰਕੂ ਸਮਰਾਟ ਨੂੰ ਹਰਿਆਣਾ ਸੂਬੇ ਦਾ ਮਿਸ਼ਨ ਪ੍ਰਚਾਰਕ ਨਿਯੁਕਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨੂੰ ਸਮੂਹ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਮਿਸ਼ਨ ਦੇ ਪ੍ਰਚਾਰ ਅਤੇ ਪਸਾਰ ਲਈ ਦਿਨ-ਰਾਤ ਮਿਹਨਤ ਕਰਨ ਦਾ ਤਹੱਈਆ ਕੀਤਾ ਗਿਆ। ਇਸ ਮੌਕੇ ਉਪਰੋਕਤ ਸਾਰੇ ਅਹੁਦੇਦਾਰਾਂ ਨੂੰ ਮੰਚ ’ਤੇ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਉਪਰੰਤ ਮਿਸ਼ਨਰੀ ਗਾਇਕ ਨਿਰਮਲ ਨਿੰਮਾ, ਬੂਟਾ ਕੋਹਿਨੂਰ, ਦਵਿੰਦਰ ਦੁੱਗਲ, ਕੁਮਾਰੀ ਰਾਜੂ ਖੰਨਾ, ਅਮਰੀਕ ਜੱਸਲ, ਗੁਰੂ ਘਰ ਦੇ ਕੀਰਤਨੀਏ ਭਾਈ ਕਮਲ ਰਾਜ, ਬਾਬਾ ਬੰਤਾ ਰਾਮ ਘੇੜਾ ਅਕੈਡਮੀ ਦੇ ਵਿਦਿਆਰਥੀ ਬਲਵਿੰਦਰ ਕੁਮਾਰ ਤੇ ਸਾਥੀ ਅਤੇ ਮਿਸ਼ਨਰੀ ਪ੍ਰਚਾਰਕ ਗਿਆਨ ਗੰਗੜ ਵੱਲੋਂ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਵਿੱਚ ਨਵੀਂ ਰੂਹ ਫੂਕੀ ਗਈ।
ਇਸ ਮੌਕੇ ਪਹੁੰਚੇ ਸੰਤ ਮਹਾਂਪੁਰਸ਼ਾਂ ਵਿੱਚ ਸੰਤ ਬਾਬਾ ਸਤਨਾਮ ਸਿੰਘ ਭਨਿਆਰਾ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਜਸਵੀਰ ਸਿੰਘ ਪਿੱਪਲ ਮਾਜਰਾ, ਸੰਤ ਗੁਰਮੀਤ ਸਿੰਘ ਹਾਜੀਪੁਰ, ਸੰਤ ਰਾਜੇਸ਼ ਗਿਰੀ ਜੀ ਫਗਵਾੜਾ, ਸੰਤ ਬਾਬਾ ਮਨਜੀਤ ਸਿੰਘ, ਸੰਤ ਅਰਜਨ ਸਿੰਘ ਮੰਨਣਹਾਨਾ ਅਤੇ ਸੰਤ ਬਾਬਾ ਮਹਿੰਦਰ ਸਿੰਘ ਬੀਰਮਪੁਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਬੀਬੀ ਕਮਲੇਸ਼ ਕੌਰ ਘੇੜਾ ਚੇਅਰਪਰਸਨ, ਐਲ.ਆਰ. ਵਿਰਦੀ, ਚੇਅਰਮੈਨ ਨਾਜਰ ਰਾਮ ਮਾਨ, ਸੰਤ ਸੁਰਿੰਦਰ ਦਾਸ ਜੀ ਪ੍ਰਧਾਨ, ਵਨੀਤ ਬੱਧਣ ਦਿੱਲੀ, ਸੰਤ ਕਰਮ ਚੰਦ ਹੈਡ ਕੈਸ਼ੀਅਰ, ਮਨਜੀਤ ਕੁਮਾਰ ਮੁੱਗੋਵਾਲ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਜਗਦੀਸ਼ ਕੁਮਾਰ ਇੰਚਾਰਜ ਸਵਾਗਤੀ ਕਮੇਟੀ, ਗੁਰਬਖਸ਼ ਸਿੰਘ ਮਹੇ ਮੀਡੀਆ ਇੰਚਾਰਜ, ਹਰਬੰਸ ਸਿੰਘ ਇੰਚਾਰਜ ਖਰੀਦ ਕਮੇਟੀ, ਸੰਤ ਨਿਰੰਜਣ ਸਿੰਘ, ਤਾਰਾ ਚੰਦ ਸਕੱਤਰ ਹੁਸ਼ਿਆਰਪੁਰ, ਸੰਤ ਦਿਆਲ ਚੰਦ ਬੰਗਾ ਸੈਕਟਰੀ, ਕੇਵਲ ਕ੍ਰਿਸ਼ਨ, ਸੰਤ ਗ੍ਰਿਧਾਰੀ ਲਾਲ ਮੁੱਖ ਗ੍ਰੰਥੀ ਅਤੇ ਸੋਮ ਨਾਥ ਗੰਗੜ ਵੀ ਹਾਜ਼ਰ ਸਨ।
ਬਾਬਾ ਬੰਤਾ ਰਾਮ ਘੇੜਾ ਵੱਲੋਂ ਸ਼ੁਰੂ ਕੀਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਘੇਰਾ ਹੋ ਰਿਹਾ ਵਿਸ਼ਾਲ ਆਗੂ
