ਮੁਹਾਲੀ :- ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਜਥੇਬੰਦੀਆਂ ਦੇ ਸਾਂਝੇ ਸੱਦੇ ਮੁਤਾਬਕ ਅੱਜ ਮਿਤੀ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਐਮ ਐਲ ਏ, ਕੁਲਵੰਤ ਸਿੰਘ ਮੁਹਾਲੀ ਦੇਬੀ ਜੇ ਪੀ ਦੇ ਦਫ਼ਤਰਾਂ ਅੱਗੇ ਸਾਂਝਾ ਇਹ ਧਰਨੇ ਸਮੂਹ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਕਰਵਾਉਣ ਲਈ ਦਿੱਤਾ ਗਿਆ। ਜਿਸ ਵਿੱਚ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਸੋਧ ਬਿੱਲ 2025 ਨੂੰ ਪਾਰਲੀਮੈਂਟ ਵਿੱਚ ਪਾਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਖੇਤੀ ਤੇ ਕਬਜ਼ਾ ਕਰਨ ਲਈ ਬੀਜ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਖੇਤੀ ਸੈਕਟਰ ਦੇ ਨਾਲ ਨਾਲ ਡੇਅਰੀ ਖੇਤਰ ਨੂੰ ਬਰਬਾਦ ਕਰਕੇ ਮੁਕਤ ਵਪਾਰ ਸਮਝੌਤੇ ਰਾਹੀਂ ਵਿਦੇਸ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਲਈ ਤਤਪਰ ਹੈ।
ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ਕੀਤੇ ਜਾ ਰਹੇ ਹਨ। ਕਿਰਤ ਕਨੂੰਨਾਂ ਵਿੱਚ ਸੋਧਾਂ ਕਰਕੇ ਕਾਰਪੋਰੇਟ ਪੱਖੀ ਕਨੂੰਨ ਬਣਾਕੇ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਪੁਲਿਸ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਜਾਬਰ ਕਦਮਾਂ ਨੂੰ ਮੋੜਨ ਲਈ , ਪ੍ਰਮੁੱਖ ਦਾ ਹੱਲ ਕਰਵਾਉਣ ਲਈ ਸੰਘਰਸ਼ ਸਾਂਝ ਨੂੰ ਸਾਕਾਰ ਕਰਨ ਲਈ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬੁਲਾਰਿਆਂ ਵੱਲੋਂ ਹੋਕਾ ਦਿੱਤਾ ਗਿਆ।
ਧਰਨੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਰਦੀਪ ਮੁਹਾਸਿਬ ਦਿੰਦਰ ਸਿੰਘ ਕਾਲਾ ਜਸਪਾਲ ਸਿੰਘ ਲਾਡਰਾ ਜਸਪਾਲ ਸਿੰਘ ਨਿਆਮਿਆ ਕਮਲਜੀਤ ਲਾਡਰਾਜਗਜੀਤ ਸਿੰਘ ਕਰਾਲਾ ਕਿਰਪਾਲ ਸਿੰਘ ਸਿਆਉ ਜਸਵੰੰਤ ਸਿੰਘ ਮਾਣਕਮਾਜਰਾ ਮਾਸਟਰ ਯਸ਼ਪਾਲ ਸੱਜਣ ਸਿੰਘ ਦਰਸ਼ਨ ਸਿੰਘ ਧੁਰਾਲੀ ਪਰਮਦੀਪ ਬੈਦਵਾਣ ਪਰਮਜੀਤ ਖਰੜ ਜਸਵਿੰਦਰ ਕੰਡਾਲਾ ਗੁਰਪਰੀਤ ਸਿੰਘ ਪਲਹੇੜੀ ਗੁਰਪਰੀਤ ਸਿੰਘ ਸੇਖਨਮਾਜਰਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਟੀਐਸ ਯੂ ਵੱਲੋਂ ਲੱਖਾ ਸਿੰਘ, ਗੁਰਬਖਸ਼ ਸਿੰਘ ਪੈਨਸ਼ਨਰਾਂ ਵੱਲੋਂ ਜਤਿੰਦਰ ਸਿੰਘ ਸੀ ਐਚ ਬੀ ਕਾਮਿਆਂ ਵੱਲੋਂ ਜੋਰਾ ਸਿੰਘ ਫੈਡਰੇਸ਼ਨ ਏਟਕ ਵੱਲੋਂ ਹਰਪਰੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਲੋਕਾਂ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
