ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਮੈਰਾਥਨ ਸਵੇਰੇ 11 ਵਜੇ ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਗਊਸ਼ਾਲਾ, ਲੰਗੇਰੀ ਰੋਡ, ਮਾਹਿਲਪੁਰ ਪਹੁੰਚੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਅਤੇ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ (ਗੁਰੂ ਜੀ) ਧੂਣੇ ਵਾਲਿਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ 42 ਕਿਲੋਮੀਟਰ ਮੈਰਾਥਨ ਕੁਟੀਆ ਦੀਆਂ ਸਮੂਹ ਸੰਗਤਾਂ ਵੱਲੋਂ ਕਰਵਾਈ ਜਾ ਰਹੀ ਹੈ। ਇਹ ਮੈਰਾਥਨ ਸਵੇਰੇ 6 ਵਜੇ ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਦੇਸ ਰਾਜ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ 50 ਨੌਜਵਾਨ ਭਾਗ ਲੈਣਗੇ। ਇਹ ਮੈਰਾਥਨ ਸਵੇਰੇ 11 ਵਜੇ ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਵਿਖੇ ਪਹੁੰਚੇਗੀ। ਇੱਥੇ ਪਹੁੰਚਣ 'ਤੇ ਮਹੰਤ ਹਰੀ ਦਾਸ ਜੀ, ਅਰਜੁਨ ਐਵਾਰਡ ਜੇਤੂ ਮੈਡਮ ਮਾਧੁਰੀ ਏ. ਸਿੰਘ ਅਤੇ ਅੰਤਰਰਾਸ਼ਟਰੀ ਐਥਲੀਟ ਅਮਨਦੀਪ ਸਿੰਘ ਬੈਂਸ ਵੱਲੋਂ ਸਾਂਝੇ ਤੌਰ 'ਤੇ ਮੈਰਾਥਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਮੈਰਾਥਨ ਵਿੱਚ ਸ਼ਾਮਲ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ, ਨਸ਼ਿਆਂ ਤੋਂ ਬਚਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।
