ਨਵਾਂਸ਼ਹਿਰ:- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਵਲੋਂ ਦਾਣਾ ਮੰਡੀ ਨਵਾਂ ਸ਼ਹਿਰ ਜਿਲ੍ਹਾ ਸ਼. ਭ. ਸ. ਨਗਰ ਵਿਖੇ 19ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ 13 ਦਸੰਬਰ 2025 ਦਿਨ ਸ਼ਨੀਵਾਰ ਨੂੰ ਕਰਵਾਇਆ ਜਾਣਾ ਸੀ ਪਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਕਰਕੇ ਹੁਣ ਇਹ ਸੰਤ ਸੰਮੇਲਨ 16 ਦਸੰਬਰ ਦਿਨ ਮੰਗਲਵਾਰ ਨੂੰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ। ਇਹ ਫੈਸਲਾ ਟਰੱਸਟ ਦੀ ਇਕ ਵਿਸ਼ੇਸ਼ ਮੀਟਿੰਗ ਵਿੱਚ ਲਿਆ ਗਿਆ।
ਇਸ ਮੌਕੇ ਤੇ ਸਰਵ ਸ੍ਰੀ ਸੱਤ ਪਾਲ ਸਾਹਲੋਂ, ਪਰਮਜੀਤ ਮਹਾਲੋਂ , ਜੋਗਿੰਦਰ ਸਿੰਘ ਮੈਂਗੜਾ, ਰਾਮ ਆਸਰਾ, ਹਰਮੇਸ਼ ਥਾਦੀਆਂ, ਨਿਰਮਲ ਭੰਗਲਾਂ, ਝਲਮਣ ਹੰਸਰੋਂ, ਦਰਸ਼ਨ ਰਾਮ ਪੱਲੀ ਉੱਚੀ, ਹਰਮੇਸ਼ ਮੇਸ਼ੀ, ਬਿੱਟੂ ਮਿਸਤਰੀ ਨਵੀਂ ਆਬਾਦੀ, ਰੈਸ਼ਮ ਸਿੰਘ ਐਡਵੋਕੇਟ, ਰਾਮ ਲੁਭਾਇਆ ਬਹਾਦਰ ਪੁਰ, ਬਲਦੇਵ ਨਵਾਂ ਸ਼ਹਿਰ, ਬੇਲੀ ਨਵਾਂ ਸ਼ਹਿਰ ਆਦਿ ਮੈਂਬਰਾਂ ਨੇ ਭਾਗ ਲਿਆ। ਇਹ ਜਾਣਕਾਰੀ ਪ੍ਰਧਾਨ ਸੱਤ ਪਾਲ ਸਾਹਲੋਂ ਨੇ ਦਿੱਤੀ।
