ਹਰਿਆਣਾ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕੋਸਲੀ ਵਿੱਚ ਬਾਇਪਾਸ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਹੋਵੇਗਾ।
ਚੰਡੀਗੜ੍ਹ, 27 ਅਗਸਤ - ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕੋਸਲੀ ਵਿੱਚ ਬਾਇਪਾਸ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਹੋਵੇਗਾ। ਵਿਧਾਨਸਭਾ ਸੈਸ਼ਨ ਵਿੱਚ ਕੋਸਲੀ ਦੇ ਵਿਧਾਇਕ ਸ੍ਰੀ ਅਨਿਲ ਯਾਦਵ ਵੱਲੋਂ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਮੰਤਰੀ ਸ੍ਰੀ ਗੰਗਵਾ ਨੇ ਕਿਹਾ ਕਿ ਪ੍ਰਸਤਾਵਿਤ ਬਾਈਪਾਸ 3.83 ਕਿਲੋਮੀਟਰ ਲੰਬਾ ਹੈ ਅਤੇ ਨਿਰਮਾਣ ਤਹਿਤ 23.09 ਏਕੜ ਭੂਮੀ ਖਰੀਦੀ ਜਾਣੀ ਹੈ।

ਇਸ ਭੂਮੀ ਦੀ ਖਰੀਦ ਦੀ ਦਰਾਂ ਨੂੰ ਉੱਚ ਅਧਿਕਾਰ ਪ੍ਰਾਪਤ ਭੁਮੀ ਪਰਚੇਜ਼ ਕਮੇਟੀ (ਐਚਪੀਐਲਪੀਸੀ) ਵੱਲੋਂ 06 ਜੁਲਾਈ, 2024 ਦੀ ਅਨੁਮੋਦਿਤ ਕੀਤਾ ਗਿਆ ਸੀ ਅਤੇ ਡਿਪਟੀ ਕਮਿਸ਼ਨਰ ਰਿਵਾੜੀ ਤੇ ਝੱਜਰ ਨੂੰ ਹਰੇਕ ਭੂਮੀ ਸਵਾਮੀ ਤੋਂ ਸੁੰਹ ਪੱਤਰ 'ਤੇ ਸਹਿਮਤੀ ਪ੍ਰਾਪਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਮੌਜੂਦਾ ਵਿੱਚ 507 ਭੁਮੀ ਸਵਾਮੀਆਂ ਵਿੱਚੋਂ 201 ਭੂਮੀ ਸਵਾਮੀਆਂ ਵੱਲੋਂ ਸੁੰਹ ਪੱਤਰ ਦਿੱਤੇ ਜਾ ਚੁੱਕੇ ਹਨ। ਪੂਰੀ ਜਮੀਨ ਉਪਲਬਧ ਹੋਣ ਦੇ ਬਾਅਦ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ।