ਮਜ਼ਦੂਰਾਂ ਨੂੰ ਸਮਾਜ ਵਿਚ ਮਿਲੇ ਬਣਦਾ ਸਨਮਾਨ - ਰਾਜੀਵ ਵਰਮਾ
ਨਵਾਂਸ਼ਹਿਰ- ਮਜ਼ਦੂਰ ਸ਼੍ਰੇਣੀ ਸਮਾਜ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਨੂੰ ਸਮਾਜ ਵਿਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ), ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਅੱਜ ਮਝੂਰ ਦੁਆਬਾ ਫਿਲਮਸ ਦੀ ਮਜ਼ਦੂਰ ਦਿਵਸ ਸਬੰਧੀ ਲਘੂ ਫ਼ਿਲਮ ਦਾ ਪੋਸਟਰ ਜਾਰੀ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਇਸ ਪਦਾਰਥਵਾਦੀ ਯੁੱਗ ਵਿਚ ਮਜ਼ਦੂਰਾਂ ਦੀ ਤ੍ਰਾਸਦੀ ਨੂੰ ਇਸ ਫਿਲਮ ਵਿਚ ਬਾਖੂਬੀ ਦਰਸਾਉਂਦਿਆਂ ਉਨਾਂ ਨੂੰ ਅਤਿ- ਮਹੱਤਵਪੂਰਨ ਦਰਜਾ ਦੇਣ ਦੀ ਪ੍ਰੇਰਨਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਉਸਾਰੂ ਫ਼ਿਲਮਾਂ ਦੀ ਅੱਜ ਬੇਹੱਦ ਲੋੜ ਹੈ। ਫ਼ਿਲਮ ਦੇ ਨਿਰਮਾਤਾ ਤੇ ਕਹਾਣੀਕਾਰ ਸੁਰਜੀਤ ਮਝੂਰ ਨੇ ਇਸ ਮੌਕੇ ਕਿਹਾ ਕਿ ਅਮੀਰ ਘਰ ਵਿਚ ਜੰਮਿਆ ਬੱਚਾ ਜਨਮ ਤੋਂ ਹੀ ਅਮੀਰ ਅਤੇ ਗ਼ਰੀਬ ਘਰ ਵਿਚ ਜੰਮਿਆ ਬੱਚਾ ਮਜ਼ਦੂਰ ਅਖਵਾਉਂਦਾ ਹੈ।
ਉਹਨਾਂ ਕਿਹਾ ਕਿ ਸਮਾਜ ਨੂੰ ਪ੍ਰੇਰਨਾ ਦਿੰਦੇ ਹੋਏ ਇਸ ਫ਼ਿਲਮ ਵਿਚ ਮਜ਼ਦੂਰ ਦੇ ਕਿਰਦਾਰ ਨੂੰ ਜਲਾਲਤ ਵਿਚੋਂ ਕੱਢ ਕੇ ਮਨੁੱਖੀ ਸਮਾਜਿਕ ਬਰਾਬਰਤਾ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਵਿੰਦਰ ਬਾਂਸਲ, ਰੀਡਰ ਜਸਵਿੰਦਰ ਸਿੰਘ ਤੇ ਸਟੈਨੋ ਪਰਮਜੀਤ ਕੁਮਾਰ ਮੌਜੂਦ ਸਨ।