‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ 10 ਜੂਨ ਨੂੰ ਅਕਾਲਗੜ੍ਹ, 20 ਜੂਨ ਨੂੰ ਰੰਗੀਆਂ ਅਤੇ 27 ਜੂਨ 2025 ਨੂੰ ਮਜਾਤੜੀ ਵਿਖੇ ਲਗਾਏ ਜਾਣਗੇ ਕੈਂਪ

खरड़, 3 जून, 2025: आम लोगों को सरकारी कार्यालयों में दैनिक कार्य के दौरान होने वाली परेशानियों से राहत दिलाने के उद्देश्य से, पंजाब के मुख्यमंत्री श्री भगवंत सिंह मान के नेतृत्व वाली सरकार ‘आप दी सरकार आप दे द्वार’ अभियान के तहत विभिन्न गांवों/शहरों में उप-मंडल स्तर पर शिविरों की एक श्रृंखला आयोजित करेगी। शिविर 10 जून 2025 को अकालगढ़, 20 जून 2025 को रंगियां तथा 27 जून 2025 को माजत्री (उप-मंडल खरड़ में आने वाले गांव) में आयोजित किए जाएंगे। यह जानकारी देते हुए खरड़ सब-डिवीजन की एसडीएम दिव्या पी ने बताया कि 10 जून 2025 को खरड़ सब-डिवीजन के गांव अकालगढ़ में आयोजित होने वाले कैंप में धंगताना, ताजपुरा, भूपनगर, अकालगढ़, सैनीमाजरा के निवासी अपने आवेदन लेकर आ सकते हैं। 20 जून 2025 को खरड़ सब-डिवीजन के गांव रंगियां में आयोजित होने वाले कैंप में रंगियां, पोपन, चोलत कलां, चोलत खुर्द के निवासी अपने आवेदन लेकर आ सकते हैं। 27 जून 2025 को खरड़ सब-डिवीजन के गांव मजातरी में आयोजित होने वाले कैंप में मजातरी, धड़क कलां, धड़क खुर्द, मक्कड़ के निवासी अपने आवेदन लेकर आ सकते हैं। एसडीएम खरड़ दिव्या पी ने आगे बताया कि कैंप में संबंधित विभागों द्वारा मौके पर ही सेवाएं प्रदान की जाएंगी। इस कैंप का समय सुबह 10 बजे से दोपहर 1 बजे तक रहेगा। इन कैंपों में जन्म प्रमाण पत्र, आय प्रमाण पत्र, रिहायशी प्रमाण पत्र, अनुसूचित व पिछड़ा वर्ग प्रमाण पत्र, बुढ़ापा, विकलांग व आश्रित पेंशन, जन्म प्रमाण पत्र में नाम परिवर्तन, बिजली बिलों का भुगतान, राजस्व विभाग के रिकार्ड का सत्यापन, विवाह पंजीकरण, मृत्यु प्रमाण पत्र की एक से अधिक प्रतियां, ग्रामीण क्षेत्र प्रमाण पत्र, फर्द बनवाना, शगुन स्कीम आवेदन, भूमि की निशानदेही, एनआरआई प्रमाण पत्रों पर काउंटर हस्ताक्षर, पुलिस क्लीयरेंस प्रमाण पत्र पर काउंटर हस्ताक्षर, मृत्यु प्रमाण पत्र में परिवर्तन आदि सेवाएं प्रदान की जा रही हैं। उन्होंने लोगों से अपील की कि वे सरकार द्वारा लोगों के कल्याण के लिए शुरू किए गए कैंपों का अधिक से अधिक लाभ उठाएं और सरकारी कार्यालयों से संबंधित अपने काम पूरे करवाएं। उन्होंने यह भी बताया कि विभिन्न विभागों से संबंधित 406 सेवाओं का लाभ उठाने के लिए हेल्पलाइन 1076 पर भी संपर्क किया जा सकता है।

ਖਰੜ,  3 ਜੂਨ, 2025: ਆਮ ਲੋਕਾਂ ਨੂੰ  ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਿੱਚ 10 ਜੂਨ 2025 ਨੂੰ ਅਕਾਲਗੜ੍ਹ, 20 ਜੂਨ 2025 ਨੂੰ ਰੰਗੀਆਂ ਅਤੇ 27 ਜੂਨ 2025 ਨੂੰ ਮਜਾਤੜੀ (ਸਬ ਡਵੀਜ਼ਨ ਖਰੜ ਵਿੱਚ ਪੈਂਦੇ ਪਿੰਡਾਂ) ਵਿਖੇ ਲਗਾਏ ਜਾਣਗੇ।
  ਇਹ ਜਾਣਕਾਰੀ ਦਿੰਦਿਆਂ ਖਰੜ ਸਬ ਡਵੀਜ਼ਨ ਦੇ ਐਸ.ਡੀ.ਐਮ. ਸ੍ਰੀਮਤੀ ਦਿਵਿਆ ਪੀ ਨੇ ਦੱਸਿਆ ਕਿ 10 ਜੂਨ 2025 ਨੂੰ ਖਰੜ ਸਬ ਡਵੀਜ਼ਨ ਦੇ ਪਿੰਡ  ਅਕਾਲਗੜ੍ਹ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਧੰਗਤਾਣਾ, ਤਾਜਪੁਰਾ, ਭੂਪਨਗਰ, ਅਕਾਲਗੜ੍ਹ, ਸੈਣੀਮਾਜਰਾ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ।
    ਮਿਤੀ 20 ਜੂਨ 2025 ਨੂੰ ਖਰੜ ਸਬ ਡਵੀਜ਼ਨ ਦੇ ਪਿੰਡ ਰੰਗੀਆਂ ਵਿਖੇ ਲਗਾਏ ਜਾਣ ਵਾਲੇ ਕੈਂਪ ਵਿੱਚ ਰੰਗੀਆਂ, ਪੋਪਨਾਂ, ਚੋਲਟਾਂ ਕਲਾਂ, ਚੋਲਟਾ ਖੁਰਦ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ।
ਮਿਤੀ 27 ਜੂਨ 2025 ਨੂੰ ਖਰੜ ਸਬ ਡਵੀਜ਼ਨ ਦੇ ਪਿੰਡ ਮਜਾਤੜੀ ਵਿਖੇ ਲਗਾਏ ਜਾਣ ਵਾਲੇ ਕੈਂਪ ਵਿੱਚ ਮਜਾਤੜੀ, ਧੜਾਕ ਕਲਾਂ, ਧੜਾਕ ਖੁਰਦ, ਮੱਕੜਾਂ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ।
ਐਸ.ਡੀ.ਐਮ. ਖਰੜ, ਦਿਵਿਆ ਪੀ ਨੇ ਅੱਗੇ ਦੱਸਿਆ ਕਿ ਕੈਂਪ ’ਚ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਵੱਲੋਂ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਕੈਂਪ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਦਾ ਹੋਵੇਗਾ।
        ਇਨ੍ਹਾਂ ਕੈਂਪਾਂ ਵਿੱਚ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀਆਂ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫ਼ਰਦ ਬਣਾਉਣੀ, ਸ਼ਗਨ ਸਕੀਮ ਅਰਜ਼ੀ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
  ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਆਪਣੇ ਕੰਮ ਮੁਕੰਮਲ ਕਰਵਾ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 406 ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।