बहुजन समाज में चिंता का विषय बनी बसपा नेता चौहान की ब्रेन ट्यूमर की खबर

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਦੇ ਪ੍ਰਮੁੱਖ ਮਿਸ਼ਨਰੀ ਬੁਲਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਲੋਕਾਂ ਤੇ ਤਰਕ ਦਲੀਲ ਨਾਲ ਸਮਾਜ ਦੀ ਗੱਲ ਰੱਖਣ ਵਾਲੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਸਾਬਕਾ ਕੋਆਰਡੀਨੇਟਰ ਜੰਮੂ ਕਸ਼ਮੀਰ, ਹਿਮਾਚਲ ਇਸ ਸਮੇਂ ਬ੍ਰੇਨ ਕੈਂਸਰ (brean tumer ) ਦੀ ਬਿਮਾਰੀ ਨਾਲ ਜੂਝ ਰਹੇ ਹਨ।

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਦੇ ਪ੍ਰਮੁੱਖ ਮਿਸ਼ਨਰੀ ਬੁਲਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਲੋਕਾਂ ਤੇ ਤਰਕ ਦਲੀਲ ਨਾਲ ਸਮਾਜ ਦੀ ਗੱਲ ਰੱਖਣ ਵਾਲੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਸਾਬਕਾ ਕੋਆਰਡੀਨੇਟਰ ਜੰਮੂ ਕਸ਼ਮੀਰ, ਹਿਮਾਚਲ ਇਸ ਸਮੇਂ ਬ੍ਰੇਨ ਕੈਂਸਰ (brean tumer ) ਦੀ ਬਿਮਾਰੀ ਨਾਲ ਜੂਝ ਰਹੇ ਹਨ।
 ਬਸਪਾ ਆਗੂ ਚੌਹਾਨ ਨੂੰ ਬ੍ਰੇਨ ਟਿਊਮਰ ਦੀ ਖਬਰ ਆਉਣ ਨਾਲ ਬਹੁਜਨ ਸਮਾਜ 'ਚ ਚਿੰਤਾ ਦੀ ਲਹਿਰ ਫੈਲ ਗਈ ਹੈ। ਸ੍ਰੀ ਚੌਹਾਨ ਦੇ ਚਾਹੁਣ ਵਾਲੇ ਉਨਾਂ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ ਜੋ ਕਿ ਡੀ ਐਮ ਸੀ ਵਰਗੇ ਹਸਪਤਾਲਾਂ ਤੋਂ ਚੈਕਅੱਪ ਕਰਾਉਣ ਤੋਂ ਬਾਅਦ ਏਸ਼ੀਆ ਦੇ ਸਭਤੋਂ ਮਹਿੰਗੇ ਮੈਦਾਂਤਾ ਹਸਪਤਾਲ ਗੁੜਗਾਓਂ ਵਿਖੇ ਜੇਰੇ ਇਲਾਜ ਹਨ। ਇਸ ਸਮੇਂ ਗੰਭੀਰ ਬਿਮਾਰੀ ਤੋਂ ਪੀੜਤ ਸ੍ਰੀ ਚੌਹਾਨ ਨੂੰ ਬਹੁਜਨ ਸਮਾਜ ਦੀਆਂ ਦੁਆਵਾਂ ਦੇ ਨਾਲ ਨਾਲ ਸਾਥ ਦੀ ਵੀ ਬਹੁਤ ਲੋੜ ਹੈ। 
ਹਰ ਸਮੇਂ ਸਮਾਜ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲੇ ਸ੍ਰੀ ਚੌਹਾਨ ਲਈ ਬਹੁਜਨ ਸਮਾਜ ਅਤੇ ਪੰਜਾਬੀਆਂ ਦਾ ਵੀ ਫਰਜ ਬਣਦਾ ਹੈ ਕਿ ਤਨ,ਮਨ ਅਤੇ ਜਿੰਨਾ ਹੋ ਸਕੇ ਧੰਨ ਨਾਲ ਸਾਥ ਦਈਏ ਕਿਓਂਕਿ ਬ੍ਰੇਨ ਕੈਂਸਰ ਦਾ ਇਲਾਜ ਕਰਾਉਣਾ ਇਕ ਬਸਪਾ ਵਰਕਰ ਦੇ ਪਰਿਵਾਰ ਲਈ ਸੰਭਵ ਹੀ ਨਹੀਂ ਬਲਕਿ ਬਹੁਤ ਮੁਸ਼ਕਲ ਤੇ ਕਠਿਨ ਕੰਮ ਹੈ। ਬਹੁਜਨ ਸਮਾਜ ਲਈ ਰਾਹਿਤ ਦੀ ਖਬਰ ਇਹ ਹੈ ਕਿ ਚੌਹਾਨ ਸਾਹਿਬ ਪੂਰੀ ਤਰਾਂ ਗੱਲਬਾਤ ਕਰਦੇ ਹਨ।                         
ਜਿਕਰਯੋਗ ਹੈ ਕਿ ਭਗਵਾਨ ਸਿੰਘ ਚੌਹਾਨ ਨੇਵੀ ਵਿਚੋਂ ਰੇਡੀਓ ਅਫਸਰ ਸੇਵਾ ਮੁਕਤ ਹੋ ਕੇ ਅਮਰੀਕਾ, ਇਟਲੀ, ਲੰਡਨ ਵਰਗੇ ਸ਼ਹਿਰਾਂ ਵਿਚ ਮਿਹਨਤ ਮਜ਼ਦੂਰੀ ਕਰਕੇ ਭਾਰਤ ਵਾਪਸ ਆਕੇ 1992 ਵਿੱਚ ਬਸਪਾ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਆਰਥਿਕ,ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਦਿਨ ਰਾਤ ਬਸਪਾ ਨੂੰ ਸਮਰਪਿਤ ਕਰਕੇ ਕੰਮ ਕਰਨ ਲੱਗ ਪਏ। 
ਵਿਧਾਨ ਸਭਾ ਜਨਰਲ ਸੈਕਟਰੀ, ਜਿਲਾ ਪ੍ਰਧਾਨ, ਜਨਰਲ ਸਕੱਤਰ ਪੰਜਾਬ, ਕੋਆਰਡੀਨੇਟਰ ਜੰਮੂ ਕਸ਼ਮੀਰ ਅਤੇ ਹਿਮਾਚਲ ਲਈ ਸ੍ਰੀ ਕਾਂਸ਼ੀ ਰਾਮ ਅਤੇ ਬਸਪਾ ਸੁਪਰੀਮੋ ਭੈਣ ਮਾਇਆਵਤੀ ਦੇ ਹੁਕਮਾਂ ਤੇ ਆਪਣੀਆਂ ਸੇਵਾਵਾਂ ਪਾਰਟੀ ਨੂੰ ਦਿਤੀਆਂ। ਬਸਪਾ ਆਗੂਆਂ ਵਲੋੰ ਸ੍ਰੀ ਚੌਹਾਨ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਪਰਿਵਾਰ ਨਾਲ ਆਰਥਿਕ ਸਹਿਯੋਗ ਦੀ ਵੀ ਅਪੀਲ ਕੀਤੀ ਹੈ ਅਤੇ ਸ੍ਰੀ ਚੌਹਾਨ ਦਾ ਅਕਾਉਂਟ ਨੰਬਰ ਵੀ ਦਿੱਤਾ ਗਿਆ ਹੈ।