ਨਵੀਂ 42 FJ ਜਾਵਾ ਦਾ ਜਾਨਦਾਰ ਜਵਾਬ ਨਵੇਂ 350 ਅਲਫ਼ਾ 2 ਇੰਜਣ ਨਾਲ ਲੈਸ ਬੋਲਡ ਨਿਊ ਕਲਾਸਿਕ

ਚੰਡੀਗੜ੍ਹ , 11 ਸਤੰਬਰ 2024- ਭਾਰਤ ਵਿੱਚ 'ਨਿਊ-ਕਲਾਸਿਕ' ਸੈਗਮੇਂਟ ਦੀ ਮੋਢੀ ਕੰਪਨੀ ਜਾਵਾ ਯੇਜ਼ਦੀ ਮੋਟਰਸਾਈਕਲਜ਼ ਨੇ ਜਾਵਾ 42 ਲਾਈਫ ਸੀਰੀਜ਼ ਦਾ ਨਵੀਨਤਮ ਮੈਂਬਰ ਆਲ ਨਿਊ ਜਾਵਾ 42 FJ ਲਾਂਚ ਕੀਤਾ ਹੈ। 42 ਅਤੇ 42 ਬੌਬਰ ਦੀ ਸਫ਼ਲਤਾ ਦੇ ਅਧਾਰ 'ਤੇ ਜਾਵਾ 42 FJ "42 ਲਾਈਫ" ਥੀਮ ਲਈ ਇੱਕ ਰੋਮਾਂਚਕ ਨਵਾਂ ਅਧਿਆਇ ਦਰਸਾਉਂਦਾ ਹੈ। ਜੋ ਉੱਤਮ ਡਿਜ਼ਾਈਨ ਅਤੇ ਇੱਕ ਬੇਮਿਸਾਲ ਰਾਈਡਿੰਗ ਅਨੁਭਵ ਪ੍ਰਤੀ ਵਚਨਬੱਧਤਾ ਦਾ ਜਸ਼ਨ ਮਨਾਉਂਦਾ ਹੈ।

ਚੰਡੀਗੜ੍ਹ , 11 ਸਤੰਬਰ 2024- ਭਾਰਤ ਵਿੱਚ 'ਨਿਊ-ਕਲਾਸਿਕ' ਸੈਗਮੇਂਟ ਦੀ ਮੋਢੀ ਕੰਪਨੀ ਜਾਵਾ ਯੇਜ਼ਦੀ ਮੋਟਰਸਾਈਕਲਜ਼ ਨੇ ਜਾਵਾ 42 ਲਾਈਫ ਸੀਰੀਜ਼ ਦਾ ਨਵੀਨਤਮ ਮੈਂਬਰ ਆਲ ਨਿਊ ਜਾਵਾ 42 FJ ਲਾਂਚ ਕੀਤਾ ਹੈ। 42 ਅਤੇ 42 ਬੌਬਰ ਦੀ ਸਫ਼ਲਤਾ ਦੇ ਅਧਾਰ 'ਤੇ ਜਾਵਾ 42 FJ "42 ਲਾਈਫ" ਥੀਮ ਲਈ ਇੱਕ ਰੋਮਾਂਚਕ ਨਵਾਂ ਅਧਿਆਇ ਦਰਸਾਉਂਦਾ ਹੈ। ਜੋ ਉੱਤਮ ਡਿਜ਼ਾਈਨ  ਅਤੇ ਇੱਕ ਬੇਮਿਸਾਲ ਰਾਈਡਿੰਗ  ਅਨੁਭਵ ਪ੍ਰਤੀ ਵਚਨਬੱਧਤਾ ਦਾ ਜਸ਼ਨ ਮਨਾਉਂਦਾ ਹੈ। ਇਸ ਮੋਟਰਸਾਈਕਲ ਦਾ ਨਾਮ ਜਾਵਾ ਦੇ ਦੂਰਦਰਸ਼ੀ ਸੰਸਥਾਪਕ ਫਰਾਂਟਿਸੇਕ ਜੇਨੇਕ ਤੋਂ ਪ੍ਰੇਰਿਤ ਹੈ। ਜਿਸ ਦਾ ਉਦੇਸ਼ ਅੱਜ ਦੇ ਮੋਟਰਸਾਈਕਲ ਚਲਾਉਣ ਦੇ ਸ਼ੌਕੀਨਾਂ ਲਈ ਇੱਕ ਬੋਲਡ , ਆਧੁਨਿਕ ਰਾਈਡਿੰਗ ਦਾ ਤਜਰਬਾ ਪ੍ਰਦਾਨ ਕਰਨਾ ਹੈ। ਲਾਈਨ-ਅੱਪ ਵਿੱਚ ਇਸ ਨਵੇਂ ਉਤਪਾਦ ਦੇ ਨਾਲ, ਜਾਵਾ 2024 ਵਿੱਚ ਇਸ ਸੈਗਮੇਂਟ ਲਈ ਨਵਾਂ ਮਾਪਦੰਡ ਨਿਰਧਾਰਤ ਕਰਨ ਲਈ ਡਿਜ਼ਾਈਨ, ਪਾਵਰ , ਮੌਜੂਦਗੀ ਅਤੇ ਅਤਿ-ਆਧੁਨਿਕ ਤਕਨਾਲੋਜੀ ਦਾ ਸੁਮੇਲ ਵੱਡੀ ਪ੍ਰਗਤੀ ਨੂੰ ਦਰਸ਼ਾਉਂਦਾ ਹੈ। ਜਾਵਾ ਯੇਜ਼ਦੀ ਮੋਟਰਸਾਈਕਲਜ਼ ਦੇ ਸਹਿ- ਸੰਸਥਾਪਕ ਅਨੁਪਮ ਥਰੇਜਾ ਕਹਿੰਦੇ ਹਨ ਕਿ 2024 ਜਾਵਾ 42 ਮੋਟਰਸਾਈਕਲ ਇੰਜੀਨੀਅਰਿੰਗ ਲਈ ਸਾਡੀ ਡਿਜ਼ਾਈਨ ਅਧਾਰਿਤ ਦ੍ਰਿਸ਼ਟੀਕੋਣ  ਨੂੰ ਦਰਸਾਉਂਦੀ ਹੈ। "ਅਸੀਂ ਇਸ ਬਾਈਕ ਨਾਲ ਆਪਣਾ ਸਮਾਂ ਲਿਆ ਹੈ। 'ਕੀਮਤ-ਪ੍ਰਦਰਸ਼ਨ' ਮੈਟ੍ਰਿਕਸ ਦੀਆਂ ਹੱਦਾਂ ਨੂੰ ਅੱਗੇ ਵਧਾਇਆ ਹੈ  ਅਤੇ ਦਮਦਾਰ ਪ੍ਰਦਰਸ਼ਨ, ਸ਼ਾਨਦਾਰ ਰੂਪ ਅਤੇ ਸਟੀਕ ਇੰਜੀਨੀਅਰਿੰਗ ਦਾ ਇੱਕ ਵਧੀਆ ਮਿਸ਼ਰਣ ਪ੍ਰਾਪਤ ਕੀਤਾ ਹੈ। ਭਾਰਤ ਵਿੱਚ ਨਿਊ-ਕਲਾਸਿਕ ਦੇ ਮੋਢੀ ਹੋਣ ਦੇ ਨਾਤੇ, 42 FJ ਸਾਡੀ ਚੁਣੌਤੀਪੂਰਨ ਭਾਵਨਾ ਅਤੇ ਵਿਘਨਕਾਰੀ ਪਹੁੰਚ ਦਾ ਪ੍ਰਮਾਣ ਹੈ।  '42 ਲਾਈਫ' ਸੀਰੀਜ਼ ਦੇ ਵਿਸਤਾਰ ਦੇ ਨਾਲ, ਜਾਵਾ ਨੇ ਮੋਟਰਸਾਈਕਲ ਫਾਰਮੈਟਾਂ ਵਿੱਚ ਡਿਜ਼ਾਈਨ, ਕੀਮਤ ਅਤੇ ਪ੍ਰਦਰਸ਼ਨ ਦੇ ਆਦਰਸ਼ ਸੰਤੁਲਨ ਨੂੰ ਵਧਾਇਆ ਹੈ, ਤਾਂ ਜੋ ਸਮਝਦਾਰ ਸਵਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਹ ਸਿਰਫ਼ ਇੱਕ ਮੋਟਰਸਾਈਕਲ ਹੀ ਨਹੀਂ ਇਹ ਨਿਊ ਕਲਾਸਿਕ ਸ਼੍ਰੇਣੀ ਦੀ ਇੱਕ ਪਰਿਭਾਸ਼ਾ ਹੈ।