
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਸਤੰਬਰ: ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਕਪਤਾਨ ਪੁਲਿਸ (ਅਪਰੇਸ਼ਨ), ਜਤਿੰਦਰ ਸਿੰਘ ਚੌਹਾਨ ਉੱਪ-ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਮਿਤੀ 06/07-09-2025 ਦੀ ਦਰਮਿਆਨੀ ਰਾਤ ਨੂੰ 04 ਨਾ-ਮਾਲੂਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਸਤੰਬਰ: ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਕਪਤਾਨ ਪੁਲਿਸ (ਅਪਰੇਸ਼ਨ), ਜਤਿੰਦਰ ਸਿੰਘ ਚੌਹਾਨ ਉੱਪ-ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਮਿਤੀ 06/07-09-2025 ਦੀ ਦਰਮਿਆਨੀ ਰਾਤ ਨੂੰ 04 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਪਿੰਡ ਸੇਖਣ ਮਾਜਰਾ ਵਿਖੇ ਘਰ ਅੰਦਰ ਵੜਕੇ ਤੇਜਧਾਰ ਹਥਿਆਰਾਂ ਨਾਲ਼ ਪਰਿਵਾਰਿਕ ਮੈਂਬਰਾਂ ਨੂੰ ਜਖਮੀ ਕਰਕੇ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲ਼ੇ 04 ਦੋਸ਼ੀਆਂ ਵਿਚੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸ਼੍ਰੀ ਸੌਰਵ ਜਿੰਦਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 07-09-2025 ਨੂੰ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸੇਖਣ ਮਾਜਰਾ, ਥਾਣਾ ਆਈ.ਟੀ. ਸਿਟੀ, ਮੋਹਾਲ਼ੀ ਦੇ ਬਿਆਨਾਂ ਦੇ ਆਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 120 ਮਿਤੀ 07-09-2025 ਅ/ਧ 115(2), 305, 307, 331(4), 351(2), 3(5) ਬੀ.ਐਨ.ਐਸ. ਥਾਣਾ ਆਈ.ਟੀ. ਸਿਟੀ , ਮੋਹਾਲ਼ੀ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 06/07-09-2025 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਪਿਆ ਸੀ ਤਾਂ ਸਮਾਂ ਕ੍ਰੀਬ 01:15 ਏ.ਐਮ. ਦੇ ਉਸਨੂੰ ਉਸਦੇ ਲੜਕੇ ਲਖਵਿੰਦਰ ਸਿੰਘ ਅਤੇ ਉਸਦੀ ਪਤਨੀ ਦੇ ਚੀਕ-ਚਿਲਾਉਣ ਦੀ ਅਵਾਜ ਆਈ। ਉਸਦੇ ਸ਼ੈੱਡ ਦਾ ਬੱਲਬ ਬੰਦ ਸੀ, ਜਦੋਂ ਉਹ ਆਪਣੇ ਲੜਕੇ ਦੇ ਕਮਰੇ ਵੱਲ ਜਾਣ ਲੱਗਾ ਤਾਂ ਉਸਨੂੰ ਇੱਕ ਵਿਅਕਤੀ ਨੇ ਫੜ ਲਿਆ, ਜਿਨਾਂ ਪਾਸ ਪਿਸਟਲ ਅਤੇ ਤੇਜਧਾਰ ਹਥਿਆਰ ਸਨ।
ਉਸਨੂੰ ਇੱਕ ਵਿਅਕਤੀ ਨੇ ਕਿਹਾ ਕਿ ਜੇਕਰ ਤੂੰ ਰੌਲ਼ਾ ਪਾਇਆ ਤਾਂ ਤੁਹਾਡੇ ਗੋਲ਼ੀ ਮਾਰ ਦੇਵਾਂਗਾ ਤਾਂ ਉਸਦੇ ਲੜਕੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿਅਕਤੀਆਂ ਨੇ ਉਸਦੇ ਲੜਕੇ ਲਖਵਿੰਦਰ ਸਿੰਘ ਦੇ ਸਿਰ ਵਿੱਚ ਅਤੇ ਬਾਹਾਂ ਤੇ ਦਾਤਰ ਨਾਲ਼ ਵਾਰ ਕੀਤੇ, ਜਿਸ ਨਾਲ਼ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਅਤੇ ਉਸਦੀਆਂ ਬਾਹਾਂ ਦੀ ਨਾੜਾ ਵੱਢੀਆਂ ਗਈਆਂ। ਜੋ ਉਸਦੇ ਪਰਿਵਾਰ ਨੂੰ ਜਖਮੀ ਕਰਕੇ ਘਰ ਵਿੱਚ ਪਏ ਸੋਨੇ ਦੇ ਗਹਿਣੇ, ਕੈਸ਼ ਆਦਿ ਲੁੱਟ ਕਰਕੇ ਲੈ ਗਏ ਸਨ। ਸੱਟਾਂ ਲੱਗਣ ਕਾਰਨ ਉਸਦਾ ਲੜਕਾ 07 ਦਿਨ ਚੀਮਾ ਹਸਪਤਾਲ ਫੇਸ-4, ਮੋਹਾਲ਼ੀ ਦਾਖਲ ਰਿਹਾ ਹੈ।
ਸੰਗੀਨ ਅਪਰਾਧ ਹੋਣ ਕਰਕੇ ਉਕਤ ਮੁਕੱਦਮਾ ਦੀ ਤਫਤੀਸ਼ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਹੁਕਮਾਂ ਅਨੁਸਾਰ ਸੀ.ਆਈ.ਏ. ਸਟਾਫ ਨੂੰ ਸੌਂਪੀ ਗਈ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਉਕਤ ਮੁਕੱਦਮਾ ਦੇ ਦੋਸ਼ੀਆਂ ਦਾ ਸੁਰਾਗ ਲਗਾਕੇ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ। ਜਿਸ ਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਅਤੇ ਉਹਨਾਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ, ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ 04 ਦੋਸ਼ੀਆਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਪਾਸੋਂ ਲੁੱਟ ਕੀਤਾ ਸਮਾਨ ਵੀ ਬ੍ਰਾਮਦ ਕਰ ਲਿਆ ਹੈ।
ਨਾਮ ਪਤਾ ਦੋਸ਼ੀਆਂ:-
1. ਦੋਸ਼ੀ ਗੁਰਿੰਦਰ ਸਿੰਘ ਉਰਫ ਬੋਪਾਰਾਏ ਪੁੱਤਰ ਲਾਭ ਸਿੰਘ ਵਾਸੀ ਮਕਾਨ ਨੰ: 2989 ਸੀ.ਆਰ.ਪੀ.ਐਫ. ਕਲੋਨੀ ਦੁੱਗਰੀ, ਥਾਣਾ ਦੁੱਗਰੀ, ਜਿਲਾ ਲੁਧਿਆਣਾ ਜਿਸਦੀ ਉਮਰ ਕ੍ਰੀਬ 41 ਸਾਲ ਹੈ, ਜਿਸਨੇ BSc ਨਰਸਿੰਗ ਦੀ ਪੜਾਈ ਕੀਤੀ ਹੋਈ ਹੈ ਅਤੇ ਸ਼ਾਦੀ ਸ਼ੁਦਾ ਹੈ।
2. ਦੋਸ਼ੀ ਤੇਜਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰ: 498 ਗਲ਼ੀ ਨੰ: 5 ਨਿਰਮਲ ਨਗਰ ਦੁੱਗਰੀ, ਥਾਣਾ ਦੁੱਗਰੀ, ਜਿਲਾ ਲੁਧਿਆਣਾ ਜਿਸਦੀ ਉਮਰ ਕ੍ਰੀਬ 39 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।
3. ਦੋਸ਼ੀ ਨਿਤੇਸ਼ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਮਕਾਨ ਨੰ: 2789 ਸੀ.ਆਰ.ਪੀ.ਐਫ. ਕਲੋਨੀ ਦੁੱਗਰੀ, ਥਾਣਾ ਦੁੱਗਰੀ, ਜਿਲਾ ਲੁਧਿਆਣਾ ਜਿਸਦੀ ਉਮਰ ਕ੍ਰੀਬ 43 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀਆਂਨ ਨੂੰ ਮਿਤੀ 13-09-2025 ਨੂੰ ਸੀ.ਆਰ.ਪੀ.ਐਫ. ਕਲੋਨੀ ਦੁੱਗਰੀ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ)
4. ਮਨਵਿੰਦਰ ਸਿੰਘ ਉਰਫ ਬੱਬੂ ਪੁੱਤਰ ਲਕਛਮਨ ਸਿੰਘ ਵਾਸੀ ਮਕਾਨ ਨੰ: 475 ਗਲ਼ੀ ਨੰ: 5-1/2 ਨਿਰਮਲ ਨਗਰ, ਲੁਧਿਆਣਾ।
(ਗ੍ਰਿਫਤਾਰੀ ਬਾਕੀ)
ਬ੍ਰਾਮਦਗੀ ਦਾ ਵੇਰਵਾ:-
1. ਵਾਰਦਾਤ ਵਿੱਚ ਵਰਤੇ ਗਏ 02 ਮੋਟਰਸਾਈਕਲ (ਮਾਰਕਾ ਵਿਕਰਾਂਤ ਅਤੇ ਐਚ ਐਫ ਡੀਲਕਸ)
2. ਦਾਤਰ ਲੋਹਾ
3. ਡੰਮੀ ਪਿਸਟਲ
4. ਸੋਨੇ ਦੀ ਅੰਗੂਠੀ ਅਤੇ ਆਰਟੀਫੀਸ਼ੀਅਲ ਸੋਨੇ ਦੇ ਗਹਿਣੇ
