ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦੇ ਆਯੋਜਨ ਸੰਬੰਧੀ ਨਗਰ ਦੇਵਤਾ ਤਪ ਸਥਾਨ ਬਾਬਾ ਮਹੇਸ਼ਆਣਾ, ਗੜਸ਼ੰਕਰ ਦੇ ਗੱਦੀ ਨਸ਼ੀਨ ਮਹੰਤ ਯੋਗੇਸ਼ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ

ਜ਼ੀਰਕਪੁਰ, 11 ਨਵੰਬਰ - ਜ਼ੀਰਕਪੁਰ ਪੁਲਿਸ ਦੇ ਵੱਲੋਂ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਮਾਮਲੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸਲੂਨ ਦੀ ਮਾਲਕ ਔਰਤ ਸਮੇਤ ਪੰਜ ਲੋਕਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਕਰਯੋਗ ਕਿ ਬੀਤੇ ਦਿਨੀ ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਤੇ ਰੰਜਨ ਪਲਾਜ਼ਾ ਜ਼ੀਰਕਪੁਰ ਦੇ ਇੱਕ ਸਲੂਨ ਵਿੱਚ ਛਾਪੇਮਾਰੀ ਕਰਕੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।

ਜ਼ੀਰਕਪੁਰ, 11 ਨਵੰਬਰ - ਜ਼ੀਰਕਪੁਰ ਪੁਲਿਸ ਦੇ ਵੱਲੋਂ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਮਾਮਲੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸਲੂਨ ਦੀ ਮਾਲਕ ਔਰਤ ਸਮੇਤ ਪੰਜ ਲੋਕਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਕਰਯੋਗ ਕਿ ਬੀਤੇ ਦਿਨੀ ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਤੇ ਰੰਜਨ ਪਲਾਜ਼ਾ ਜ਼ੀਰਕਪੁਰ ਦੇ ਇੱਕ ਸਲੂਨ ਵਿੱਚ ਛਾਪੇਮਾਰੀ ਕਰਕੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਸਬ ਡਵੀਜਨ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਸਐਸਪੀ ਮੋਹਾਲੀ ਦੀਪਕ ਪਾਰਿਕ,ਸੀਨੀਅਰ ਪੁਲਿਸ ਕਪਤਾਨ ਵੱਲੋ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿਮ ਸਬੰਧੀ ਜਾਰੀ ਹੋਏ ਦਿਸ਼ਾ ਨਿਰਦੇਸਾ ਅਨੁਸਾਰ ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਉਨ੍ਹਾ ਦੀ  ਨਿਗਰਾਨੀ ਹੇਠ ਐਸਐਚਓ ਜ਼ੀਰਕਪੁਰ ਇੰਸ: ਜਸਕੰਵਲ ਸਿੰਘ ਸੇਖੋ, ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਦੇ ਸਪੈਸਲ ਨਾਕਾਬੰਦੀ ਕਾਲਕਾ ਚੋਕ ਜੀਰਕਪੁਰ ਮੌਜੂਦ ਸੀ ਤਾ ਮੁੱਖਬਰ ਖਾਸ ਵੱਲੋ ਇਤਲਾਹ ਮਿਲੀ ਕਿ ਸੀ ਕਿ ਰੰਜਨ ਪਲਾਜਾ ਮਾਰਕੀਟ ਵਿੱਚ ਐਨ.ਐੱਸ. ਯੂਨੀਸੈਕਸ ਸਲੂਨ ਐਸਸੀਓ 9 ਪਹਿਲੀ ਮੰਜਿਲ ‘ਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। 
ਜਿਸਨੂੰ ਨੀਤੂ ਸੈਣੀ ਪਤਨੀ ਪ੍ਰਦੀਪ ਕੁਮਾਰ ਵਾਸੀ # 437 ਵਿਕਟੋਰੀਆ ਇੰਨਕਲੇਵ ਸਿਟੀ ਭਬਾਤ ਜੀਰਕਪੁਰ ਅਤੇ ਸੰਜੇ ਕੁਮਾਰ ਪੁੱਤਰ ਰਜਿੰਦਰ ਪ੍ਰਸਾਦ ਵਾਸੀ # 101 ਗਲੀ ਨੰਬਰ 2 ਰਾਮ ਨਗਰ ਕਲੋਨੀ ਨੇੜੇ ਵੀਰ ਪੈਲੇਸ ਮੁੰਡੀ ਕਲਾਂ ਥਾਣਾ ਜਮਾਲਪੁਰ ਲੁਧਿਆਣਾ ਚਲਾ ਰਹੇ ਹਨ ਅਤੇ ਇੰਦਰਜੀਤ ਪੁੱਤਰ ਬਿਹਾਰੀ ਲਾਲ ਵਾਸੀ ਮਕਾਨ ਨੰਬ 16 ਇਸਲਾਮਪੁਰ ਜਿਲਾ ਪਠਾਨਕੋਟ ਹਾਲ ਵਾਸੀ ਮਕਾਨ ਨੰਬਰ 115 ਵਿਕਟੋਰੀਆ ਸਿਟੀ ਜੀਰਕਪੁਰ ਥਾਣਾ ਜੀਰਕਪੁਰ, ਵਰਿੰਦਰ ਸਿੰਘ ਉਰਫ ਵਰਿੰਦਰ ਸਿੰਘ ਮਠਾੜੂ ਪੁੱਤਰ ਰਣਜੀਤ ਸਿੰਘ ਮਠਾੜੂ ਵਾਸੀ ਬੀ-35 ਹਰਜੱਪ ਕਲੋਨੀ ਲੁਧਿਆਣਾ ਜਿਲਾ ਲੁਧਿਆਣਾ ਅਤੇ ਰਾਹੁਲ ਉਰਫ ਰਾਹੁਲ ਅੰਸਾਰੀ ਪੁੱਤਰ ਲਿਆਸ ਅੰਸਾਰੀ ਵਾਸੀ # 34 ਗਲੀ ਨੰਬਰ 1ਨੇੜੇ ਸੁਰਜੀਤ ਕਲੋਨੀ ਗਾਰਡਨ ਸਿਟੀ ਬ੍ਰਾਹਮਣ ਕਲਾਂ ਲੁਧਿਆਣਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ। 
ਉਕਤ ਸਲੂਨ ਵਿੱਚ ਦੇਹ ਵਪਾਰ ਦਾ ਧੰਦਾ ਚਲਾ ਕੇ ਗਾਹਕਾ ਤੇ ਮੋਟੀ ਰਕਮ ਵਸੂਲਦੇ ਹਨ ਜੋ ਉਕਤ ਖੂਫੀਆ ਸੂਚਨਾ ਮਿਲਣ  3,4 ਅਤੇ 5 ਇਮੋਰਲ ਟ੍ਰੈਫਿਕ ਐਕਟ ਤਹਿਤ ਜ਼ੀਰਕਪੁਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ 2 (ਪੀੜਤ) ਔਰਤਾਂ ਜਿਨ੍ਹਾਂ ਤੋਂ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਧੰਦਾ ਕਰਵਾਇਆ ਜਾ ਰਿਹਾ ਹੈ ਨੂੰ ਵੀ ਮੁਕਤ ਕਰਵਾਇਆ।