ਸਿੱਖ ਮਿਊਜ਼ੀਅਮ ਅਤੇ ਗੁਰੂ ਰਵੀਦਾਸ ਮਿਊਜ਼ੀਅਮ ਦੀ ਹੋਈ ਸਮੀਖਿਆ ਮੀਟਿੰਗ

ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਨਿਵਾਸ ਵਿੱਚ ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਮਿਊਜ਼ੀਅਮ ਦੇ ਨਿਰਮਾਣ ਦੇ ਸਬੰਧ ਵਿੱਚ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਕੇਂਦਰੀ ਊਰਜਾ ਅਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

          ਮੀਟਿੰਗ ਵਿੱਚ ਦੋਨੋਂ ਮਿਊਜ਼ੀਅਮ ਦੇ ਡਿਜਾਇਨ ਅਤੇ ਨਿਰਮਾਣ ਕੰਮਾਂ 'ਤੇ ਵਿਸਤਾਰ ਨਾਲ ਚਰਚਾ ਹੋਈ। ਅਧਿਕਾਰੀਆਂ ਤੋਂ ਸੁਝਾਅ ਲਏ ਗਏ ਅਤੇ ਇਹ ਨਿਰਦੇਸ਼ ਦਿੱਤਾ ਗਿਆ ਕਿ ਪਰਿਯੋਜਨਾਵਾਂ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਮਿਊਜ਼ੀਅਮ ਗੁਰੂਆਂ ਦੀ ਯਾਦ ਅਤੇ ਸਿਖਿਆ ਨੂੰ ਸੰਭਾਲਣਗੇ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੇ ਜੀਵਨ ਦਰਸ਼ਨ ਤੇ ਆਦਰਸ਼ਾਂ ਤੋਂ ਪੇ੍ਰਰਿਤ ਕਰਣਗੇ।
          ਨਾਲ ਹੀ ਮੀਟਿੰਗ ਵਿੱਚ ਮਿਊਜ਼ੀਅਮ ਦੀ ਵਿਸ਼ਾ ਵਸਤੂ, ਆਰਕੀਟੈਕਚਰ ਅਤੇ ਇੱਥੇ ਬਾਰੇ ਸੁਝਾਅ ਲਏ ਗਏ, ਤਾਂ ਜੋ ਪਰਿਯੋਜਨਾ ਨਾ ਸਿਰਫ ਸ਼ਾਨਦਾਰ ਦਿਖੇ ਸਗੋ ਸਮਾਜਿਕ ਅਤੇ ਇਤਹਾਸਿਕ ਮਹਤੱਵ ਵੀ ਸਪਸ਼ਟ ਰੂਪ ਨਾਲ ਪ੍ਰਦਰਸ਼ਿਤ ਕਰਨ।
          ਕੇਂਦਰੀ ਊਰਜਾ ਅਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੋਨੋਂ ਸਮਾਰਕਾਂ ਦੇ ਨਿਰਮਾਣ ਕੰਮਾਂ 'ਤੇ ਬਣੀ ਕਮੇਟੀਆਂ ਵਿਸਤਾਰ ਰੂਪ ਨਾਲ ਚਰਚਾ ਕਰਨ ਅਤੇ ਸਮਾਜ ਦੇ ਪ੍ਰਬੁੱਧਜਨਾਂ ਤੋਂ ਵੀ ਸੁਝਾਅ ਲੈਣ।
          ਮੀਟਿੰਗ ਵਿੱਚ ਸੂਬੇ ਦੇ ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਾਬਕਾ ਸਾਂਸਦ ਸ੍ਰੀ ਦੁਸ਼ਯੰਤ ਕੁਮਾਰ ਗੌਤਮ ਨੇ ਆਨਲਾਇਨ ਜੁੜ ਕੇ ਆਪਣੈ ਸੁਝਾਅ ਸਾਂਝਾ ਕੀਤੇ। ਇਸ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ ਸਮੇਤ ਕਹੀ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।