ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਤੇ ਸਮਾਗਮ ਕਰਵਾਏ
ਹੁਸ਼ਿਆਰਪੁਰ- ਡੇਰਾ 108 ਸੰਤ ਬਾਬਾ ਸੀਤਲ ਦਾਸ ਜੀ ਬੋਹਣ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਦੇ ਵਿਸ਼ੇਸ਼ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਗੱਦੀ ਨਸ਼ੀਨ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ।

ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਹਰਜਿੰਦਰ ਸਿੰਘ ਬਿਜਲੀ ਬੋਰਡ ਵਾਲੇ, ਭਾਈ ਅਜੈ ਪਾਲ ਸਿੰਘ, ਭਾਈ ਸੁਰਜੀਤ ਸਿੰਘ ਮਜਬੂਰ, ਭਾਈ ਗੁਰਮੇਲ ਸਿੰਘ ਰਾਜਪੁਰ ਭਾਈਆਂ ਅਤੇ ਡੇਰੇ ਦੇ ਸੇਵਾਦਾਰ ਲਵਪ੍ਰੀਤ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਰਾਂਦ ਦੇ ਮੌਕੇ ਤੇ ਸਵ.ਮਾਤਾ ਛਿੰਨੋ ਦੇਵੀ , ਸਵ. ਸੂਬੇਦਾਰ ਮਹੇਸ਼ ਰਾਜ ਦੇ ਸਪੁੱਤਰ ਪਰਮਜੀਤ ਭਟੋਆ ਜਰਮਨ, ਸ੍ਰੀਮਤੀ ਪਰਮਜੀਤ ਕੌਰ ਨੇ ਆਪਣੀ ਸਪੁੱਤਰੀ ਯੁਵਲੀਨ ਅਤੇ ਸਪੁੱਤਰ ਭਵਨੀਤ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਪ੍ਰਾਪਤ ਕੀਤੀ। ਇਸ ਮੌਕੇ ਰਿਟਾਈਡ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ, ਮਨਰੂਪ ਸਿੰਘ ਐਸ ਈ,ਸਰਪੰਚ ਗੁਰਚਰਨ ਸਿੰਘ ਮਿੰਟੂ, ਬਲਵੰਤ ਰਾਏ, ਗਿਆਨੀ ਦਲਜੀਤ ਸਿੰਘ, ਰਾਮ ਭੱਜ ਕਰਾੜੀ, ਗਿਆਨੀ ਰਵਿੰਦਰ ਸਿੰਘ ਵੀ ਹਾਜਰ ਸਨ।