ਨਸ਼ਿਆਂ ਦੀ ਬੁਰਾਈ ਅਨੇਕਾਂ ਮਾਪਿਆਂ ਦੇ ਸੁਪਨੇ ਤੋੜ ਰਹੀ ਹੈ-ਉਪਕਾਰ ਸੋਸਾਇਟੀ
ਨਵਾਂਸ਼ਹਿਰ - ਸਥਾਨਕ ਸਰਕਾਰੀ ਆਈ ਟੀ ਆਈ ਵਿੱਚ ਲੱਗੇ ਐਨ ਐਸ ਐਸ ਕੈਂਪ ਦੌਰਾਨ ਸਮਾਜਿਕ ਬੁਰਾਈਆਂ ਤੋਂ ਜਾਗਰੂਕਤਾ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਓਮਕਾਰ ਸਿੰਘ ਮਹਿੰਦੀਪੁਰ ਪ੍ਰਿੰਸੀਪਲ ਤੇ ਜੇ ਐਸ ਗਿੱਦਾ ਵਲੋਂ ਕੀਤੀ ਗਈ। ਸੱਭ ਤੋਂ ਪਹਿਲਾਂ ਸੰਸਥਾ ਦੀ ਤਰਫੋਂ ਰਾਜਿੰਦਰ ਕੁਮਾਰ ਨੇ ਸੈਮੀਨਾਰ ਵਿੱਚ ਪੁੱਜੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀਓ ਆਇਆਂ ਆਖਿਆ। ਸੈਮੀਨਾਰ ਨੂੰ ਪ੍ਰਿੰਸੀਪਲ ਓਮਕਾਰ ਸਿੰਘ , ਜੇ ਐਸ ਗਿੱਦਾ, ਪ੍ਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਜੋਗਾ ਸਿੰਘ ਸਾਧੜਾ ਤੇ ਰਾਜਿੰਦਰ ਕੁਮਾਰ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਦੋ ਸਮਾਜਿਕ ਬੁਰਾਈਆਂ ਕੰਨਿਆਂ ਭਰੂਣ ਹੱਤਿਆ ਤੇ ਨਸ਼ਿਆਂ ਦੀ ਮਾਰੂ ਪ੍ਰਵਿਰਤੀ ਫੈਲਣ ਦੇ ਕਾਰਨਾਂ, ਨੁਕਸਾਨਾਂ ਤੇ ਇਹਨਾਂ ਦੇ ਖਾਤਮੇ ਲਈ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਮਾਪਿਆਂ ਦੇ ਆਪਸੀ ਸਹਿਯੋਗ ਨਾਲ੍ਹ ਵਿਆਪਕ ਲੋਕ ਲਹਿਰ ਉਸਾਰਨ ਦੀ ਲੋੜ ਸਬੰਧੀ ਚਰਚਾ ਕੀਤੀ। ਪ੍ਰਿੰਸੀਪਲ ਉਮਕਾਰ ਸਿੰਘ ਨੇ ਬਤੌਰ ਪ੍ਰਿੰਸੀਪਲ ਪੂਰੀ ਤਨਦੇਹੀ ਨਾਲ੍ਹ ਨਿਭਾਉਣ ਦਾ ਅਹਿਦ ਕੀਤਾ। ਜੇ ਐਸ ਗਿੱਦਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇੱਕ ਸਾਲ ਤੱਕ ਦੀ ਉਮਰ ਵਿੱਚ ਇਹ ਜ਼ਿਲ੍ਹਾ ਇੱਕ ਹਜ਼ਾਰ ਪੁੱਤਰਾਂ ਪਿੱਛੇ 962 ਧੀਆਂ ਦੀ ਗਿਣਤੀ ਦਰਜ ਕਰਕੇ ਪੰਜਾਬ ਵਿੱਚੋਂ ਪ੍ਰਥਮ ਪੁਜੀਸ਼ਨ ਤੇ ਆਇਆ ਹੈ।
ਉਹਨਾਂ ਨਸ਼ਿਆਂ ਦੀ ਬੁਰਾਈ ਨਾਲ੍ਹ ਇੱਕ ਲੱਖ ਦੀ ਆਬਾਦੀ ਮਗਰ ਲੱਗਪੱਗ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਇੱਕ ਅਜਿਹੀ ਮੁਟਿਆਰ ਮਹਿਲਾ ਨਾਲ੍ਹ ਸਬੰਧਤ ਦੁਖਾਂਤ ਵਾਰ ਦੱਸਿਆ ਜਿਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪਣੇ ਇੱਕੋਂ ਇੱਕ ਪੁੱਤਰ ਦੀ ਖਾਤਰ ਮਾਪਿਆਂ ਨੂੰ ਦੂਸਰੀ ਸ਼ਾਦੀ ਤੋਂ ਇਨਕਾਰ ਕਰ ਦਿੰਦੀ ਹੈ ਤੇ ਉਸ ਦਾ ਪੁੱਤਰ ਜੁਆਨ ਹੋ ਕੇ ਨਸ਼ਿਆਂ ਵਿੱਚ ਪੈ ਜਾਂਦਾ ਹੈ ਤੇ ਆਪਣੀ ਜਾਨ ਗੁਆ ਲੈਂਦਾ ਹੈ ਤੇ ਉਸ ਦੀ ਅਰਥੀ ਕੋਲ੍ਹ ਖੜ੍ਹੀ ਮਾਂ ਦੇ ਬੋਲ ਸੁਣੇ ਨਹੀਂ ਜਾ ਰਹੇ ਸਨ।
ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਪ੍ਰੇਰਨਾ ਕਰਦਿਆਂ ਆਖਿਆ ਕਿ ਮਾਪਿਆਂ ਨੇ ਅਨੇਕਾਂ ਖੂਬਸੂਰਤ ਸੁਪਨੇ ਲਏ ਹੁੰਦੇ ਹਨ ਜਿਹੜੇ ਟੁੱਟਣੇ ਨਹੀਂ ਚਾਹੀਦੇ। ਇਸ ਮੌਕੇ ਸਿਖਿਆਰਥੀ ਸਪਨਾ ਰਾਣੀ, ਕਰਨ ਤੇ ਰਾਜਦੀਪ ਨੇ ਸਮਾਜਿਕ ਬੁਰਾਈਆਂ ਵਾਰੇ ਜਾਗਰੂਕਤਾ ਸੰਦੇਸ਼ ਸਾਂਝੇ ਕੀਤੇ। ਉਪਕਾਰ ਸੋਸਾਇਟੀ ਵਲੋਂ ਜੇ ਐਸ ਗਿੱਦਾ, ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਜੋਗਾ ਸਿੰਘ ਸਾਧੜਾ, ਓਮਕਾਰ ਸਿੰਘ ਮਹਿੰਦੀਪੁਰ, ਵਾਸਦੇਵ ਪ੍ਰਦੇਸੀ, ਮੈਡਮ ਹਰਬੰਸ ਕੌਰ, ਜਯੋਤੀ ਬੱਗਾ, ਸ਼ਮਾ ਮਲਹੱਨ, ਮਹਿੰਦਰਪਾਲ ਹਾਜਰ ਸਨ।
ਆਈ ਟੀ ਆਈ ਵਲੋਂ ਪ੍ਰਿੰਸੀਪਲ, ਅਜੇ ਕੁਮਾਰ, ਸੁਰਿੰਦਰਜੀਤ ਸਿੰਘ, ਉਰਮਿਲਜੀਤ ਕੌਰ, ਹਰਮਿੰਦਰ ਕੌਰ, ਰਾਜਿੰਦਰ ਕੁਮਾਰ, ਰਣਜੀਤ ਵਰਮਾ, ਦੇਵ ਮਿੱਤਰ, ਪ੍ਰਮਿੰਦਰਜੀਤ, ਹਪਨਾ ਪ੍ਰੀਹਾਰ, ਐਨ ਐਸ ਐਸ ਇੰਚਾਰਜ ਜਤਿੰਦਰ ਕਾਟਲ, ਹੈਪੀ ਮਨੋਜ਼, ਮਨੋਹਰ ਲਾਲ, ਕੁਲਭੂਸ਼ਨ ਕੁਮਾਰ, ਰਮੇਸ਼ ਕੁਮਾਰ, ਵਾਸਦੇਵ ਮੱਲ ਤੇ ਹਰਬੰਸ ਹਾਜਰ ਸਨ। ਇਸ ਮੌਕੇ ਪ੍ਰਿੰਸੀਪਲ ਤੇ ਸਟਾਫ ਵਲੋਂ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦਾ ਸਨਮਾਨ ਕੀਤਾ ਗਿਆ। ਉਪਕਾਰ ਸੋਸਾਇਟੀ ਵਲੋਂ ਪ੍ਰਿੰਸੀਪਲ ਓਮਕਾਰ ਸਿੰਘ ਮਹਿੰਦੀਪੁਰ, ਰਾਜਿੰਦਰ ਕੁਮਾਰ ਤੇ ਜਤਿੰਦਰ ਕਾਟਲ ਦਾ ਸਨਮਾਨ ਕੀਤਾ ਗਿਆ।