ਸਹਿਯੋਗ ਸੇਵਾ ਸੋਸਾਇਟੀ ਰਾਹੀਂ ਬੂਟੇ ਲਗਾ ਕੇ ਮਨਾਇਆ ਜਨਮ ਦਿਨ ।

ਨਵਾਂਸ਼ਹਿਰ:- ਸਹਿਯੋਗ ਸੇਵਾ ਸੁਸਾਇਟੀ ਦੇ ਵਾਈਸ ਪ੍ਰਧਾਨ ਸ਼ਰਮਾਂ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਵਾਤਾਵਰਣ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਮਨੀਸ਼ ਖੋਸਲਾ, ਸੁਸਾਇਟੀ ਦੇ ਮੈਂਬਰ ਅਤੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਸੌਨਾ ਰੋਡ ਸਥਿਤ ਸਰਕਾਰੀ ਪਾਰਕ ਵਿੱਚ ਵੱਖ-ਵੱਖ ਕਿਸਮ ਦੇ 10 ਬੂਟੇ ਲਗਾਏ ਗਏ।

ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਧੀਂਗੜਾ ਨੇ ਕਿਹਾ ਕਿ ਵਾਤਾਵਰਣ ਅਤੇ ਧਰਤੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਜਕੜ ਕੇ ਹੜ੍ਹ ਰੋਕਣ ਵਿੱਚ ਸਹਾਇਤਾ ਕਰਦੀਆਂ ਹਨ। ਸਾਨੂੰ ਸਾਰਿਆਂ ਨੂੰ ਧਰਤੀ ਤੇ ਹਰਿਆਲੀ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸੁਸਾਇਟੀ ਮੈਂਬਰ ਤਰਸੇਮ ਲਾਲ ਨੇ ਪਾਰਕ ਵਿੱਚ ਫੁਟਬਾਲ ਖੇਡਦੇ ਹੋਏ ਬੱਚਿਆਂ ਕੋਲੋਂ ਵੀ ਬੂਟੇ ਲਗਵਾਏ ਅਤੇ ਇਹਨਾਂ ਦੀ ਸਾਂਭ-ਸੰਭਾਲ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ।
 ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਵਾਈਸ ਪ੍ਰਧਾਨ ਚੇਤਨ ਸ਼ਰਮਾਂ, ਮਨੀਸ਼ ਖੋਸਲਾ, ਤਰਸੇਮ ਲਾਲ, ਸੂਰਜ ਕੁਮਾਰ, ਆਕਾਸ਼ ਕੁਮਾਰ, ਸਾਹਿਲ ਗਿੱਲ, ਰਾਹੁਲ ਪਾਸਵਾਨ ਅਤੇ ਸੰਨੀ ਹਾਜ਼ਰ ਸਨ।