ਡਾ. ਅੰਬੇਡਕਰ ਦੀ ਸੋਚ ਤੇ ਵਿਚਾਰਧਾਰਾ ਹੀ ਸਰਬਪੱਖੀ ਵਿਕਾਸ ਤੇ ਵਿਕਸਤ ਭਾਰਤ ਦਾ ਸਹੀ ਮਾਰਗ -ਇੰਜੀ ਸੰਧੂ ਕਨੈਡਾ
ਹੁਸ਼ਿਆਰਪੁਰ- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ134ਵਾਂ ਜਨਮ ਦਿਨ ਕਨੈਡਾ ਵਿਖੇ ਇੰਜੀ.ਸੁਰਿੰਦਰ ਸੰਧੂ ਸੇਵਾ ਮੁਕਤ ਐਕਸੀਅਨ ਹੁਸ਼ਿਆਰਪੁਰ ਦੀ ਅਗਵਾਈ ਹੇਠ ਬਾਬਾ ਸਾਹਿਬ ਦੀ ਮੂਰਤੀ 'ਤੇ ਫੁੱਲ ਮਲਾਵਾਂ ਭੇਟ ਕਰਕੇ ਮਨਾਇਆ ਗਿਆ । ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਕਨੈਡਾ 'ਚ ਰਹਿਣ ਵਾਲੇ ਬਾਬਾ ਸਾਹਿਬ ਦੇ ਪੈਰੋਕਾਰ ਭਾਰਤੀ ਮੌਜੂਦ ਸਨ।

ਇਸ ਮੌਕੇ ਇੰਜੀ.ਸੁਰਿੰਦਰ ਸੰਧੂ ਨੇ ਕਿਹਾ ਕਿ ਜਿਨਾਂ ਲੋਕਾਂ ਨੂੰ ਕਦੀ ਮਜ਼ਾਕ ਕੀਤਾ ਜਾਂਦਾ ਸੀ ਕਿ ਇਹਨੇ ਕਿਹੜਾ ਪੜਕੇ ਪਟਵਾਰੀ ਲੱਗ ਜਾਣਾ ਉਹ ਲੋਕ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਕਰਕੇ ਪੜ ਲਿਖੇ ਕੇ ਰਾਸ਼ਟਰਪਤੀ, ਰੱਖਿਆ ਮੰਤਰੀ , ਮੁੱਖ ਮੰਤਰੀ, ਜੱਜ, ਵਕੀਲ ਡੀ ਸੀ,ਐਸ ਐਸ ਪੀ ਹੋਰ ਉਚ ਅਹੁਦਿਆਂ ਤੇ ਵਿਰਾਜਮਾਨ ਹੋਏ।
ਜਿਨਾਂ ਦਲਿਤ ਲੋਕਾਂ ਨੂੰ ਕਦੀ ਸਕੂਲਾਂ ਅੰਦਰ ਦਾਖਲ ਨਹੀਂ ਸੀ ਹੋਣ ਦਿੱਤਾ ਜਾਂਦਾ ਉਹ ਮਾਸਟਰ,ਹੈਡਮਾਸਟਰ, ਪ੍ਰਿੰਸੀਪਲ ਬਣੇ, ਜਿਨਾਂ ਨੂੰ ਪੰਚਾਇਤਾਂ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਸੀ ਉਹ ਨਿਆਂ ਦੇਣ ਵਾਲੇ ਵਕੀਲ,ਜੱਜ ਬਣੇ। ਇੰਜੀ.ਸੰਧੂ ਨੇ ਕਿਹਾ ਵੀਹਵੀਂ ਸਦੀ ਦੇ ਮਹਾਨ ਰਹਿਬਰ ਡਾ. ਅੰਬੇਡਕਰ ਨੇ ਸਮਾਜ ਵਿੱਚ ਸਦਭਾਵਨਾ, ਸਮਾਨਤਾ ਅਤੇ ਸਮਾਜਿਕ ਨਿਆਂ ਦੀ ਨੀਂਹ ਰੱਖੀ ਉਸ ਨਾਲ ਭਾਰਤ ਮਜਬੂਤ ਲੋਕਤੰਤਰ ਦੇਸ਼ ਬਣਿਆ।
ਓਨਾਂ ਕਿਹਾ ਬਾਬਾ ਸਾਹਿਬ ਡਾ. ਅੰਬੇਡਕਰ ਦੀ ਮਨੁੱਖਤਾਵਾਦੀ ਸੋਚ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਹੀ ਭਾਰਤ ਵਿਕਸਤ ਦੇਸ਼ ਬਣ ਸਕਦਾ ਹੈ। ਓਨਾਂ ਕਿਹਾ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਅਤੇ ਨੀਲਾ ਝੰਡਾ ਹਾਥੀ ਨਿਸ਼ਾਨ ਬਹੁਜਨ ਸਮਾਜ ਪਾਰਟੀ ਹੀ ਦਲਿਤਾਂ ਲਈ ਸਹੀ ਮਾਰਗ ਹੈ। ਇਸ ਮੌਕੇ ਹਰਭਜਨ ਲਾਲ ਵਿਰਦੀ, ਮੋਹਣ ਬੈੰਸ , ਰਤਨਪਾਲ, ਡਾ. ਰੋਹਿਤ, ਬਿੱਲ ਬਸਰਾ, ਰੂਪ ਲਾਲ ਗਡੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।