ਰੋਟਰੀ ਕਲੱਬ ਮੋਹਾਲੀ ਅਤੇ ਇਨਰ ਵ੍ਹੀਲ ਕਲੱਬ ਮੋਹਾਲੀ ਬਲਿਸਫੁੱਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ 2.5 ਲੱਖ ਰੁਪਏ ਦੀਆਂ ਦਵਾਈਆਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਭੇਟ ਕੀਤੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਸਤੰਬਰ: ਰੋਟਰੀ ਕਲੱਬ ਮੋਹਾਲੀ ਨੇ ਇਨਰ ਵ੍ਹੀਲ ਕਲੱਬ ਮੋਹਾਲੀ ਬਲਿਸਫੁੱਲ, ਜ਼ਿਲ੍ਹਾ 308 ਨਾਲ ਮਿਲ ਕੇ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਵੰਡਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਲਗਭਗ 2.5 ਲੱਖ ਰੁਪਏ ਮੁੱਲ ਦੀਆਂ ਦਵਾਈਆਂ ਦੇ 19 ਡੱਬੇ ਸੌਂਪੇ।

ਰੋਟਰੀ ਕਲੱਬ ਦੇ ਪ੍ਰਧਾਨ ਸਤੀਸ਼ ਅਰੋੜਾ, ਮੈਂਬਰਾਂ ਨਵਨੀਤ ਸਕਸੈਨਾ, ਅਸ਼ੋਕ ਗੁਪਤਾ ਅਤੇ ਸਤਵੀਰ ਸਿੰਘ ਧਨੋਆ ਨੇ ਇਨਰ ਵ੍ਹੀਲ ਕਲੱਬ ਦੇ ਪ੍ਰਧਾਨ ਆਸ਼ਾ ਸੂਦ ਅਤੇ ਸਕੱਤਰ ਵਿਜੇ ਸੂਦ ਦੇ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਹ ਦਵਾਈਆਂ ਲੋੜਵੰਦਾਂ ਤੱਕ ਪਹੁੰਚਣ ਤਾਂ ਜੋ ਹੜ੍ਹ ਤੋਂ ਬਾਅਦ ਦੀਆਂ ਸੰਭਾਵੀ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਮਿਲ ਸਕੇ।
ਇਸ ਨੇਕ ਕਦਮ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਹ ਉਨ੍ਹਾਂ ਪ੍ਰਭਾਵਿਤ ਲੋਕਾਂ ਲਈ ਇਮਤਿਹਾਨ ਦੀ ਘੜੀ ਹੈ, ਜਿਨ੍ਹਾਂ ਨੇ ਵੱਡੇ ਦੁਖਾਂਤ ਦਾ ਸਾਹਮਣਾ ਕੀਤਾ ਹੈ ਅਤੇ ਜਿਨ੍ਹਾਂ ਨੂੰ ਪੰਜਾਬ ਭਰ ਤੋਂ ਹਰ ਸੰਭਵ ਰੂਪ ਵਿੱਚ ਸਹਾਇਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸੰਗਠਨਾਂ ਵੱਲੋਂ ਲਗਾਤਾਰ ਖੁੱਲ੍ਹੇ ਦਿਲ ਨਾਲ ਸਹਾਇਤਾ ਦਿੱਤੀ ਜਾ ਰਹੀ ਹੈ, ਅਤੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦਾਂ ਤੱਕ ਇਸ ਸਹਾਇਤਾ ਦੀ ਸਮੇਂ ਸਿਰ ਪਹੁੰਚ ਯਕੀਨੀ ਬਣਾਏਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਹਰਬੰਸ ਸਿੰਘ ਵੀ ਮੌਜੂਦ ਸਨ।