
ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵੱਲੋਂ ਵੱਖ ਵੱਖ ਆਰ ਐਮ ਸੀ ਪੁਆਇੰਟਾਂ ਦਾ ਦੌਰਾ
ਐਸ ਏ ਐਸ ਨਗਰ, 11 ਅਪ੍ਰੈਲ- ਨਗਰ ਨਿਗਮ ਐਸ ਏ ਐਸ ਨਗਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕਾਰਜਕਾਰੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ ਨੇ ਸੈਕਟਰ 71 ਅਤੇ ਸ਼ਾਹੀਮਾਜਰਾ ਸਥਿਤ ਆਰ ਐਮ ਸੀ ਪੁਆਇੰਟਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਐਸ ਏ ਐਸ ਨਗਰ, 11 ਅਪ੍ਰੈਲ- ਨਗਰ ਨਿਗਮ ਐਸ ਏ ਐਸ ਨਗਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕਾਰਜਕਾਰੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ ਨੇ ਸੈਕਟਰ 71 ਅਤੇ ਸ਼ਾਹੀਮਾਜਰਾ ਸਥਿਤ ਆਰ ਐਮ ਸੀ ਪੁਆਇੰਟਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਦੌਰੇ ਦੌਰਾਨ ਉਹਨਾਂ ਸਾਫ਼ ਸਫ਼ਾਈ ਅਤੇ ਕੂੜਾ ਪ੍ਰਬੰਧਨ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਕੜੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਹਨਾਂ ਹਦਾਇਤਾਂ ਦਿੱਤੀਆਂ ਕਿ ਸ਼ਹਿਰ ਦੇ ਸਾਰੇ ਆਰ ਐਮ ਸੀ ਪੁਆਇੰਟਾਂ ਤੋਂ ਇਕੱਠਾ ਹੋਇਆ ਕੂੜਾ ਜਗਤਪੁਰਾ ਸਥਿਤ ਕੰਪਰੈਸ਼ਨ ਪਲਾਂਟ ਤੱਕ ਤੁਰੰਤ ਸ਼ਿਫਟ ਕੀਤਾ ਜਾਵੇ, ਤਾਂ ਜੋ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਹੋਰ ਬਿਹਤਰ ਬਣ ਸਕਣ।
ਇਸ ਦੌਰਾਨ ਸੈਕਟਰ 71 ਦੇ ਆਰ ਐਮ ਸੀ ਪੁਆਇੰਟ ਤੋਂ ਕੂੜੇ ਦੇ 4 ਟਿੱਪਰ ਚੁਕਵਾਏ ਗਏ। ਇਸ ਮੌਕੇ ਸ਼ਾਹੀਮਾਜਰਾ ਦੇ ਕੌਂਸਲਰ ਸ ਜਗਦੀਸ਼ ਸਿੰਘ ਜੱਗਾ ਅਤੇ ਸੈਕਟਰ 71 ਦੇ ਸਮਾਜ ਸੇਵੀ ਪ੍ਰਦੀਪ ਸੋਨੀ ਵੀ ਮੌਜੂਦ ਰਹੇ, ਜਿਨਾਂ ਨੇ ਸਥਾਨਕ ਲੋਕਾਂ ਦੀਆਂ ਸਫ਼ਾਈ ਸੰਬੰਧੀ ਚਿੰਤਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਨੇ ਭਰੋਸਾ ਦਿਵਾਇਆ ਕਿ ਨਗਰ ਨਿਗਮ ਵੱਲੋਂ ਸਫ਼ਾਈ ਨੂੰ ਲੈ ਕੇ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਤੋਂ ਇਲਾਵਾ ਸ੍ਰੀ ਸੋਮਲ ਨੇ ਏ ਅਤੇ ਬੀ ਰੋਡਾਂ 'ਤੇ ਕੰਮ ਕਰ ਰਹੇ ਸਫ਼ਾਈ ਠੇਕੇਦਾਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਅਗਲੇ 5 ਦਿਨਾਂ ਵਿੱਚ-ਵਿੱਚ ਆਪਣਾ ਕੰਮ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾਵੇ। ਉਹਨਾਂ ਨੇ ਸੂਚਿਤ ਕੀਤਾ ਕਿ ਜੇਕਰ ਹਦਾਇਤਾਂ ਅਨੁਸਾਰ ਕੰਮ ਨਾ ਹੋਇਆ ਤਾਂ ਲਾਪਰਵਾਹੀ ਬਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
