ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਬਰਸੀ ਮੌਕੇ ਕੁੱਕੜ ਮਜਾਰਾ ਵਿਖੇ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ

ਗੜ੍ਹਸ਼ੰਕਰ - ਬੀਤ ਅਤੇ ਕੰਢੀ ਦੇ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਸੰਸਥਾ ਗੁਰੂੁ ਨਾਨਕ ਮਿਸ਼ਨ ਟਰਟਸ ਨਵਾਂਗਰਾਂ ਕੁੱਲਪੁੁਰ ਦੇ ਬਾਨੀ ਬਾਬਾ ਬੁੱਧ ਸਿੰਘ ਦੀ ਛੇਵੀਂ ਬਰਸੀ ਮੌਕੇ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ। ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਬਾਈ ਜਰਨੈਲ ਸਿੰਘ ਅਤੇ ਭਾਈ ਸਹਿਬ ਭਾਈ ਜੋਗਾ ਸਿੰਘ ਜੀ ਦੇ ਜਥਿਆਂ ਨੇ ਕੀਰਤਨ ਕੀਤਾ।

ਗੜ੍ਹਸ਼ੰਕਰ - ਬੀਤ ਅਤੇ ਕੰਢੀ ਦੇ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਸੰਸਥਾ ਗੁਰੂੁ ਨਾਨਕ ਮਿਸ਼ਨ ਟਰਟਸ ਨਵਾਂਗਰਾਂ ਕੁੱਲਪੁੁਰ ਦੇ ਬਾਨੀ ਬਾਬਾ ਬੁੱਧ ਸਿੰਘ ਦੀ ਛੇਵੀਂ ਬਰਸੀ ਮੌਕੇ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ। ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਬਾਈ ਜਰਨੈਲ ਸਿੰਘ ਅਤੇ ਭਾਈ ਸਹਿਬ ਭਾਈ ਜੋਗਾ ਸਿੰਘ ਜੀ ਦੇ ਜਥਿਆਂ ਨੇ ਕੀਰਤਨ ਕੀਤਾ। 
ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਨੇ ਬੋਲਦਿਆਂ ਕਿਹਾ ਕਿ ਬਾਬਾ ਜੀ ਵੱਲੋਂ ਲੰਬਾ ਸਮਾਂ ਪੇਂਡੂ ਇਲਕਿਆਂ ਵਿੱਚ ਸਿਹਤ ਅਤੇ ਵਿੱਦਿਆ ਦੀਆਂ ਸਹੂਲਥਾਂ ਮੁਹੱਈਆ ਕਰਵਾਉਣ ਤੋਂ ਬਾਅਦ ਉਮਰ ਦੇ ਨੌਵੇਂ ਦਹਾਕੇ ਵਿੱਚ ਸੇਵਾ ਦਾ ਇੱਕ ਹੋਰ ਵੱਡਾ ਕਾਰਜ ਆਰੰਭਣਾ ਆਪਣੇ ਆਪਣੇ ਵਿੱਚ ਇੱਕ ਬਹੁਤ ਉੱਚੀ ਸੋਚ, ਲੋੜਵੰਦ ਮਰੀਜ਼ਾਂ ਪ੍ਰਤੀ ਹਮਦਰਦੀ ਅਤੇ ਹਿੰਮਤ ਦੀ ਮਸਾਲ ਹੈ। ਟਰੱਸਟ ਪ੍ਰਧਾਨ ਬੀਬੀ ਸੁਸ਼ੀਲ ਕੌਰ ਜੀ ਨੇ ਅਦਾਰੇ ਦੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਬਹੁਤ ਘੱਟ ਖਰਚੇ ਤੇ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਹਸਪਤਾਲ ਚਲਾਉਣੇ ਇੱਕ ਬਹੁਤ ਜਿਆਦਾ ਸਿਰੜ ਅਤੇ ਮਿਹਨਤ ਵਾਲਾ ਕਾਰਜ਼ ਹੈ। ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਵੱਲੋਂ ਇਸ ਸਹੂਲਤਾਂ ਪੱਖੋਂ ਪੱਛੜੇ ਇਲਾਕੇ ਵਿੱਚ ਦਿੱਤੀ ਇਹ ਹਸਤਪਾਲ ਦੀ ਸਹੂਲਤ ਦਾ ਬਹੁਤ ਲੋਕ ਲਾਭ ਲੈ ਰਹੇ ਹਨ। 
ਉਨ੍ਹਾਂ ਨੇ ਹਸਪਤਾਲ ਵਿੱਚ ਹੋਰ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਪਰੰਤ ਸੈਕਟਰੀ ਬਲਬੀਰ ਸਿੰਘ ਬੈਂਸ, ਸ ਤਰਲੋਚਨ ਸਿੰਘ ਦੁਪਾਲਪੁਰ, ਮਹਿੰਦਰ ਸਿੰਘ ਵਿਰਦੀ, ਦਰਸ਼ਨ ਸਿੰਘ ਮੱਟੂ, ਡਾ ਹਰਵਿੰਦਰ ਸਿੰਘ ਬਾਠ, ਬੀਬੀ ਪਰਮਜੀਤ ਕੌਰ ਚੇਅਰਪਰਸਨ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਬੁੱਧ ਸਿੰਘ ਜੀ ਦੇ ਸ਼ੰਘਰਸ਼ਮਈ ਅਤੇ ਸਮਾਜ ਸੇਵਾ ਨੂੰ ਸਮਰਪਿਤ ਜੀਵਨ ਦੀਆ ਯਾਦਾਂ ਸਾਂਝੀਆਂ ਕੀਤੀਆਂ। ਹਸਪਤਾਲ ਦੇ ਔਰਤਾਂ ਦੇ ਵਿਭਾਗ ਦੇ ਮੁੱਖੀ ਡਾ ਕੁਲਵਿੰਦਰ ਕੌਰ ਐਮ ਡੀ ਨੇ ਆਪਣੀਆਂ ਸੇਵਾਵਾਂ ਇਸ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਦੇਣ ਲਈ ਕੀਤੇ ਆਪਣੇ ਫੈਸਲੇ ਨੂੰ ਮਾਣ ਵਾਲੀ ਗੱਲ ਦੱਸਿਆ। 
ਇਸ ਮੌਕੇ ਤੇ ਸ ਇੰਦਰਜੀਤ ਸਿੰਘ ਵਾਰੀਆ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਸ ਜਸਪਾਲ ਸਿੰਘ ਗਿੱਦਾ ਉਪਕਾਰ ਸੰਸਥਾ, ਸ ਮਨਜੀਤ ਸਿੰਘ ਮੈਨੇਜਰ ਬੀ ਡੀ ਸੀ ਨਵਾਂਸ਼ਹਿਰ, ਇੰਜ ਸੁਰਜੀਤ ਸਿੰਘ ਮਾਹੀ, ਬੀਬੀ ਜਗਬੀਰ ਕੌਰ ਜਲੰਧਰ, ਬੀਬੀ ਕਲਮਜੀਤ ਕੌਰ ਬੈਂਸ, ਬੀਬੀ ਭੁਪਿੰਦਰ ਕੌਰ, ਜੱਥੇਦਾਰ ਪਿਆਰਾ ਸਿੰਘ ਸਹੂੰਗੜਾ, ਇੰਦਰਜੀਤ ਸਿੰਘ, ਬੀਬੀ ਸ਼ਰਨਜੀਤ ਕੌਰ ਦੁਸਾਂਝ ਅਮਰੀਕਾ, ਕੁਲਵਿੰਦਰ ਸਿੰਘ ਰਾਏ, ਨਰਿੰਦਰ ਸਿੰਘ ਰਾਏ ਖਾਨ ਖਾਨਾਂ ਅਤੇ ਅਨੇਕਾਂ ਹੋਰ ਦਾਨੀ ਸੱਜਣਾਂ ਨੇ ਅਦਾਰੇ ਨੂੰ ਮਾਇਕ ਮੱਦਦ ਦਿੱਤੀ। ਕੈਂਪ ਦਾ ਉਦਘਾਟਨ ਸ ਮਹਿੰਦਰ ਸਿੰਘ ਵਿਰਦੀ ਅਤੇ ਬੀਬੀ ਪਰਮਜੀਤ ਕੌਰ ਚੇਅਰਪਰਸਨ ਰਾਜਾ ਸਾਹਿਬ ਮਜਾਰਾ ਚੈਰੀਟੇਬਲ ਟਰੱਸਟ ਨੇ ਸਾਂਝੇ ਰੂਪ ਵਿੱਚ ਕੀਤਾ। ਕੈਂਪ ਵਿੱਚ ਔਰਤ ਰੋਗਾਂ ਦੇ ਮਾਹਰ ਡਾ ਕੁਲਵਿੰਦਰ ਕੌਰ ਐਮ ਡੀ, ਮੈਡੀਕਲ ਸਪੈਸ਼ਲਿਸਟ, ਡਾ ਅਮਨਪ੍ਰੀਤ ਸਿੰਘ ਅਤੇ ਡਾ ਮਾਨਿਕ ਧੀਮਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ ਭਾਨੂ ਯਾਦਵ ਨੇ 220 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਅਦਾਰੇ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਅਤੇ ਟੈਸਟਾਂ ਦੀ ਮੁਫਤ ਸਹੂਲਤ ਦਿੱਤੀ ਗਈ। 
ਟਰੱਸਟ ਦੇ ਪ੍ਰਬੰਧਕ ਰਘਬੀਰ ਸਿੰਘ ਨੇ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਮਿਲਦੀਆਂ ਸਿਹਤ ਸਹੂਲਤਾਂ ਦੀ ਵਿਸਥਾਰ ਸਿਹਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟਰੱਸਟ ਪ੍ਰਬੰਧਕਾਂ ਵੱਲੋਂ ਚਾਰ ਨਵੇਂ ਡਾਕਟਰ ਸਾਹਿਬਾਨ ਨੂੰ ਹਸਪਤਾਲ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਨਾਲ ਹਸਪਤਾਲ ਵਿੱਚੋਂ ਚੌਵੀਂ ਘੰਟੇ ਮੈਡੀਕਲ ਅਤੇ ਐਮਰਜੈਂਸੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਥੇਦਾਰ ਬਲਜੀਤ ਸਿੰਘ ਭਾਰਾਪੁਰ ਟਰੱਸਟ ਮੈਂਬਰ,  ਸ੍ਰੀ ਮੇਹਰ ਚੰਦ ਹਕਲਾ ਸਾਬਕਾ ਸਰਪੰਚ ਨਵਾਂਗਰਾਂ, ਜਥੇਦਾਰ ਸੁੱਚਾ ਸਿੰਘ ਚਾਂਦਪੁਰ ਰੁੜਕੀ, ਸ ਮਨਮੋਹਣ ਸਿੰਘ ਬਜਾਜ, ਸ. ਐਮ ਪੀ ਸਿੰਘ ਗੜਸ਼ੰਕਰ, ਸ ਮੰਗਤ ਸਿੰਘ ਸਰਪੰਚ ਕਾਲੇਵਾਲ ਬੀਤ, ਲਖਬੀਰ ਸਿੰਘ ਨੰਬਰਦਾਰ ਕੁੱਕੜ ਮਜਾਰਾ, ਸ ਜਸਪਾਲ ਸਿੰਘ ਵਿਰਕ ਅਮਰੀਕਾ, ਯੋਗ ਰਾਜ ਗੰਭੀਰ, ਦਵਿੰਦਰ ਸਿੰਘ ਰੋਮੀ, ਸ ਕਮਲਜੀਤ ਸਿੰਘ, ਆਈ ਕੇ ਸਲਿਅੂਸ਼ਨ ਸੰਸਥਾ, ਜਸਬੀਰ ਸਿੰਘ ਸੁੱਜੋਂ ਲੋਕ ਸੰਪਰਕ ਅਫਸਰ, ਡਾ ਸੰਜੀਵ ਚੀਮਾ, ਡਾ ਬਲਦੇਵ ਜਸਰਾ, ਡਾ ਮਹੁੰਮਦ ਆਸਿਬ, ਰਮਿੰਦਰ ਕੌਰ ਇੰਚਾਰਜ ਮੀਡੀਆ ਸੈੱਲ, ਸ੍ਰੀ ਸਚਿਨ ਆਂਗਰਾਂ ਮੈਨੇਜਰ ਪਬਲਿਕ ਰੀਲੇਸ਼ਨਜ਼, ਗੁਰਪ੍ਰੀਤ ਸਿੰਘ ਅਤੇ ਅੰਜੂ ਬਾਲਾ ਆਦਿ ਹਾਜ਼ਰ ਸਨ। ਕੈਂਪ ਅਤੇ ਸੰਗਤਾਂ ਵਾਸਤੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ।