ਉਪਕਾਰ ਸੋਸਾਇਟੀ ਵਲੋ “ਉਪਕਾਰ ਯੁਵਾ ਕਲੱਬ” ਦੀ ਸਥਾਪਨਾ।

ਨਵਾਂਸ਼ਹਿਰ - ਪਿਛਲੇ 18 ਸਾਲ ਤੋਂ ਦੋ ਸਮਾਜਿਕ ਬੁਰਾਈਆਂ “ਕੰਨਿਆ ਭਰੂਣ ਹੱਤਿਆ” ਅਤੇ “ਨਸ਼ਿਆਂ ਦੀ ਬੁਰਾਈ” ਤੋਂ ਜਾਗਰੂਕਤਾ ਨੂੰ ਸਮਰਪਿਤ ਸੰਸਥਾ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਵਲੋਂ ਅੱਜ “ਉਪਕਾਰ ਯੁਵਾ ਕਲੱਬ” ਦੀ ਸਥਾਪਨਾ ਕੀਤੀ ਗਈ। ਸ.ਸ.ਸ.ਸਕੂਲ ਲੰਗੜੋਆ ਵਿਖੇ ਵਿਸ਼ੇਸ਼ ਮੀਟਿੰਗ ਦੌਰਾਨ ਤਨਬੀਰ ਸਿੰਘ ਭਾਰਟਾ ਨੂੰ ਪ੍ਰਧਾਨ , ਅਕਰਸ਼ ਬਾਲੀ ਨੂੰ ਸਕੱਤਰ ਤੇ ਸਿਮਰਨਜੀਤ ਕੌਰ ਤੱਖੀ ਨੂੰ ਕੈਸ਼ੀਅਰ ਦੀ ਜਿੰਮੇਵਾਰੀ ਦਿੱਤੀ ਗਈ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ, ਸੁਖਵਿੰਦਰ ਲਾਲ , ਮਾਸਟਰ ਹਰਿੰਦਰ ਸਿੰਘ, ਮੈਡਮ ਗੁਨੀਤ ਅਤੇ ਵਿਦਿਆਰਥੀ, ਆਈ.ਟੀ.ਆਈ.(ਮਹਿਲਾ) ਨਵਾਂ ਸ਼ਹਿਰ ਤੋਂ ਰਣਜੀਤ ਕੌਰ, ਮੈਡਮ ਪ੍ਰਿਆ ਅਤੇ ਸਿਖਿਆਰਥਣਾਂ  ਹਾਜ਼ਰ ਸਨ। ਉਪਕਾਰ ਵਲੋਂ ਜਸਪਾਲ ਸਿੰਘ ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਡਾ:ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਦੇਸ ਰਾਜ ਬਾਲੀ, ਬੀਰਬਲ ਤੱਖੀ, ਨਰਿੰਦਰਪਾਲ ਸਾਬਕਾ ਪੋਸਟ ਮਾਸਟਰ, ਮੈਡਮ ਬਲਵਿੰਦਰ ਕੌਰ ਬਾਲੀ, ਮੈਡਮ ਜਯੋਤੀ ਬੱਗਾ ਤੇ ਪਰਮਜੀਤ ਸਿੰਘ ਹਾਜ਼ਰ ਸਨ।
      ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ ਨੇ ਕਿਹਾ ਕਿ ਭਾਵੇਂ ਸਮਾਜਿਕ ਬੁਰਾਈਆਂ ਦੀ ਲਿਸਟ ਲੰਬੀ ਹੈ ਪਰ ਅਣ-ਜੰਮੀਆਂ ਬੱਚੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰ ਮੁਕਾਉਣ ਤੇ ਨਸ਼ਿਆਂ ਦੀ ਸਮਾਜਿਕ ਬੁਰਾਈ ਨਾਲ੍ਹ ਜਵਾਨ ਪੁੱਤਰਾਂ ਨੰ ਮੌਤ ਦੇ ਖੂਹ ਵੱਲ ਧੱਕਣ ਵਰਗੇ ਪਾਪ ਸਮਾਜ ਨੂੰ ਖਤਰੇ ਵਿੱਚ ਪਾ ਰਹੇ ਹਨ। ਉਹਨਾਂ ਉਪਕਾਰ ਸੋਸਾਇਟੀ ਵਲੋਂ ਦੋਨਾਂ ਸਮਾਜਿਕ ਬੁਰਾਈਆਂ ਤੋਂ ਜਾਗਰੂਕਤਾ ਲਈ ਲੰਬੇ ਸਮੇਂ ਤੋਂ ਕੀਤਾ ਕੰਮ ਪ੍ਰਸੰਸਾਯੋਗ ਹੈ। ਜਸਪਾਲ ਸਿੰਘ ਗਿੱਦਾ ਨੇ ਇੱਕ ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਲਿੰਗ ਅਨੁਪਾਤ ਦਾ ਜਿਕਰ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ  ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਇੱਕ ਹਜ਼ਾਰ ਮੁੰਡਿਆਂ ਪਿੱਛੇ 962 ਕੁੜੀਆਂ ਦੀ ਗਿਣਤੀ ਨਾਲ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਚੋਂ ਪਹਿਲੇ ਸਥਾਨ ਤੇ ਦਰਜ ਹੋਇਆ ਹੈ। ਨਸ਼ਿਆਂ ਦੀ  ਬੁਰਾਈ ਨਾਲ੍ਹ ਦੇਸ਼ ਭਰ ਵਿੱਚ ਹਰ ਸਾਲ ਕਰੀਬ ਗਿਆਰਾਂ ਸੌ ਦੇ ਕਰੀਬ ਜਾਨਾਂ ਖਤਮ ਹੋ ਰਹੀਆਂ ਹਨ। 
ਇਸ ਬਹੁ-ਰੰਗੇ ਸੰਸਾਰ ਵਿੱਚ ਮੁਸ਼ਕਲਾਂ ਦੇ ਬਾਵਜੂਦ ਇਹ  ਜੀਵਨ ਜਿਉਣਯੋਗ ਹੈ। ਇਸ ਲਈ ਉਹਨਾਂ ਨੌਜਵਾਨਾਂ ਨਸ਼ਿਆਂ ਦੀ ਬੁਰਾਈ ਤੋਂ ਬਚਣ ਦੀ ਪ੍ਰੇਰਨਾ ਕੀਤੀ। ਉਪਕਾਰ ਸੋਸਾਇਟੀ ਵਲੋਂ ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ ਦਾ ਸਨਮਾਨ ਕੀਤਾ ਗਿਆ। ਮਾਸਟਰ ਸੁਖਵਿੰਦਰ ਲਾਲ ਨੇ ਸਟੇਜ ਦਾ ਸਫ਼ਲ ਸੰਚਾਲਨ ਕੀਤਾ। ਆਖਰ ਵਿੱਚ ਮੈਡਮ ਗੁਨੀਤ ਨੇ  ਧੰਨਵਾਦੀ ਸ਼ਬਦਾਂ ਨਾਲ੍ਹ ਪ੍ਰੋਗਰਾਮ ਨੂੰ ਸਮਾਪਤ ਕੀਤਾ।