ਫੁੱਟਬਾਲ ਟੂਰਨਾਮੈਂਟ ਪਿੰਡ ਗੋਬਿੰਦ ਪੁਰ - ਜਗਤਪੁਰ ਦੀ ਏ ਟੀਮ ਅਤੇ ਬਖਲੌਰ ਦੀ ਟੀਮ ਨੇ ਜਿੱਤ ਦੇ ਝੰਡੇ ਗੱਡੇ

ਨਵਾਂਸ਼ਹਿਰ - ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੂਹ ਪ੍ਰਾਪਤ ਪਿੰਡ ਗੋਬਿੰਦਪੁਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਗੋਬਿੰਦਪੁਰ ਫੁੱਟਬਾਲ ਦੀ ਟੀਮ, ਗੁਜ਼ਰਪੁਰ ਫੁੱਟਬਾਲ ਦੀ ਟੀਮ, ਪੱਦੀ ਮੱਟਵਾਲੀ ਫੁੱਟਬਾਲ ਦੀ ਟੀਮ, ਪੂੰਨੀਆ ਦੀ ਫੁੱਟਬਾਲ ਟੀਮ, ਮਾਹਿਲ ਗਹਿਲਾਂ ਦੀ ਫੁੱਟਬਾਲ ਟੀਮ, ਝਿੰਗੜਾਂ, ਝਿੱਕਾ, ਪੱਲੀ ਝਿੱਕੀ, ਉੱਚਾ ਲਧਾਣਾ, ਚਾਹਣਥੂ ਜੱਟਾਂ, ਬਖਲੌਰ ਅਤੇ ਜਗਤ ਪੁਰ ਫੁੱਟਬਾਲ ਦੀਆਂ ਟੀਮਾਂ ਨੇ ਭਾਗ ਲਿਆ।

ਕਾਫੀ ਲੰਬੀ ਜਦੋ-ਜਹਿਦ ਕਰਕੇ ਜਗਤਪੁਰ ਦੀ ਫੁੱਟਬਾਲ ਦੀ ਏ ਟੀਮ ਅਤੇ ਗੋਬਿੰਦਪੁਰ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆ ਅਤੇ ਕਾਫੀ ਜੱਦੋ-ਜਹਿਦ ਦੇ ਬਾਅਦ ਜਗਤਪੁਰ ਦੀ ਟੀਮ ਨੇ ਦੋ ਗੋਲ ਕਰਕੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ। ਜਿਨ੍ਹਾਂ ਨੂੰ ਉਤਾਰਨਾ ਬਹੁਤ ਮੁਸ਼ਕਿਲ ਹੋ ਗਿਆ। ਪਿੰਡ ਪੁਨੀਆ ਦੀ ਬੀ ਟੀਮ ਅਤੇ ਬਖਲੌਰ ਦੀ ਬੀ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਦੋਨਾਂ ਟੀਮਾਂ ਵਿਚਕਾਰ ਇੱਕ -ਇੱਕ ਗੋਲ ਦੀ ਬਰਾਬਰੀ ਸੀ। ਫੈਸਲਾ ਫਿਰ ਪਨੈਲਟੀਆ ਤੇ ਹੋਇਆ। ਜਿਸ ਵਿੱਚ ਬਖਲੌਰ ਨੇ ਆਪਣੀ ਜਿੱਤ ਦੇ ਝੰਡੇ ਆਸਾਨੀ ਨਾਲ ਗੱਡ ਦਿੱਤੇ। ਇਸ ਮੈਚ ਵਿੱਚ ਐਨ ਆਰ ਆਈ ਵੀਰ ਨੇ ਬੱਚਿਆਂ, ਬੱਚੀਆਂ ਦੀਆਂ ਦੌੜਾਂ ਕਰਾਈਆਂ ਅਤੇ ਔਰਤਾਂ ਆਪਣੇ ਸਿਰ ਤੇ ਘੜਾ ਰੱਖ ਕੇ ਤੇਜ਼ ਤੇਜ਼ ਤੁਰਨ ਤੇ ਪਹਿਲੀਆਂ ਤਿੰਨ ਔਰਤਾਂ ਨੂੰ ਇਨਾਮ ਦੇਕੇ ਨਵੀਂ ਪਿਰਤ ਪਾਈ। ਮੁਰਗਾ ਛੱਡ ਕੇ ਪੰਜਾਹ ਸਾਲ ਤੋਂ ਉੱਪਰ ਉਮਰ ਵਾਲੇ ਨੂੰ ਫੜਨ ਲਈ ਕਿਹਾ ਗਿਆ। ਇਸ ਤਰ੍ਹਾਂ ਪਿੰਡ ਗੋਬਿੰਦਪੁਰ ਦੀ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਨੇ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਸ਼ੀਲਡਾਂ ਅਤੇ ਨਗਦ ਰਾਸ਼ੀ ਦੇ ਕੇ ਏ ਅਤੇ ਬੀ ਟੀਮ ਨੂੰ ਸਨਮਾਨਿਤ ਕੀਤਾ। ਮੈਚ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‌ਅਮਰਜੀਤ ਕਲੇਰ ਸਰਪੰਚ, ਰਾਜਿੰਦਰ ਸਿੰਘ, ਅਮਨਦੀਪ ਸਿੰਘ, ਕੁਲਦੀਪ ਰਾਮ,ਜੂਝਾਰ ਸਿੰਘ, ਜਸਵੰਤ ਸਿੰਘ, ਪੰਚ ਹਰਬੰਸ ਸਿੰਘ, ਅਵਤਾਰ ਸਿੰਘ ਤਾਰੀ, ਰਣਜੀਤ ਸਿੰਘ, ਐਨ ਆਰ ਆਈ ਗੁਰਜੀਤ ਸਿੰਘ, ਗੁਰਮੁੱਖ ਸਿੰਘ ਪਿੰਡ ਦੇ ਸਾਬਕਾ ਸਰਪੰਚ ਅਤੇ ਨੰਬਰਦਾਰ ਅਤੇ ਨਗਰ ਨਿਵਾਸੀ ਬੱਚਿਆਂ ਦੀ ਕਾਫੀ ਰੌਣਕ ਸੀ।