ਦੌੜ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਕਸ਼ਮ ਕੰਵਰ ਦਾ ਸਨਮਾਨ ਕੀਤਾ
ਮਾਹਿਲਪੁਰ - ਪਿਛਲੇ ਦਿਨ੍ਹ੍ਰੀਂ ਜੰਮੂ ਕਸ਼ਮੀਰ ਵਿੱਚ ਹੋਈਆਂ ਐੱਸਬੀਕੇਐੱਫ ਨੈਸ਼ਨਲ ਖੇਡਾਂ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰੋ ਦਵਿੰਦਰ ਠਾਕੁਰ ਦੇ ਸਪੁੱਤਰ ਸਕਸ਼ਮ ਕੰਵਰ ਵੱਲੋਂ ਆਪਣੇ ਅੰਡਰ 14 ਉਮਰ ਵਰਗ ਅਧੀਨ 100 ਮੀਟਰ ਅਤੇ ਦੋ ਸੋ ਮੀਟਰ ਵਰਗ ਦੇ ਦੌੜ ਮੁਕਾਬਲੇ ਵਿੱਚ ਸੋਨ ਤਮਗੇ ਜਿੱਤਣ ‘ਤੇ ਅੱਜ ਫੁੱਟਬਾਲ ਦੇ ਅਰਜੁਨ ਐਵਾਰਡੀ ਖਿਡਾਰੀ ਗੁਰਦੇਵ ਸਿੰਘ ਗਿੱਲ ਅਤੇ ਕਾਲਜ ਦੇ ਪਿ੍ਰੰ ਡਾ. ਪਰਵਿੰਦਰ ਸਿੰਘ ਵੱਲੋਂ ਉਕਤ ਵਿਦਿਆਰਥੀ ਖਿਡਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਪ੍ਰੋ ਦਵਿੰਦਰ ਠਾਕੁਰ ਨੇ ਦੱਸਿਆ ਕਿ ਸਕਸ਼ਮ ਵੱਲੋਂ ਆਪਣੀ ਦਾਦੀ ਵੀਨਾ ਕੁਮਾਰੀ ਦੀ ਪ੍ਰੇਰਨਾ ਨਾਲ ਇਸ ਓਪਨ ਵਰਗ ਦੇ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ ਸੀ ਜਿਸ ਵਿੱਚ ਉਸਨੇ ਦੋ ਸੋਨ ਤਮਗਿਆਂ ਦੇ ਨਾਲ ਨਾਲ ਇਕ ਚਾਂਦੀ ਦਾ ਤਮਗਾ ਵੀ ਜਿੱਤਿਆ। ਇਸ ਮੌਕੇ ਅਰਜੁਨ ਐਵਾਰਡੀ ਖਿਡਾਰੀ ਗੁਰਦੇਵ ਸਿੰਘ ਗਿੱਲ ਅਤੇ ਕਾਲਜ ਦੇ ਪਿ੍ਰੰ ਡਾ. ਪਰਵਿੰਦਰ ਸਿੰਘ ਨੇ ਸਕਸ਼ਮ ਕੰਵਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਲਰਕ ਰਣਜੀਤ ਸਿੰਘ ਰਾਣਾ, ਡਾ ਜੇ ਬੀ ਸੇਖੋਂ, ਅਕਾਉਂਟੈਂਟ ਸੁਖਜਿੰਦਰ ਸਿੰਘ, ਪ੍ਰੋ ਪਰਮਬੀਰ ਸਿੰਘ ਆਦਿ ਵੀ ਹਾਜਰ ਸਨ।