ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਛੇਵੀਂ ਬਰਸੀ 11 ਫਰਵਰੀ ਨੂੰ-ਪਿੰਡ ਸੁੱਜੋਂ ਵਿਖੇ ਮਨਾਉਣਗੀਆਂ ਖੱਬੀਆਂ ਧਿਰਾਂ
ਨਵਾਂਸ਼ਹਿਰ 3 ਫਰਵਰੀ - ਭਾਰਤੀ ਕਮਿਊਨਿਸਟ ਪਾਰਟੀ ਦੇ ਮਰਹੂਮ ਆਗੂ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਛੇਵੀਂ ਬਰਸੀ ਖੱਬੀਆਂ ਪਾਰਟੀਆਂ ਵਲੋਂ 11 ਫਰਵਰੀ ਨੂੰ ਪਿੰਡ ਸੁੱਜੋਂ ਵਿਖੇ ਮਨਾਈ ਜਾਵੇਗੀ। ਇਸ ਸਬੰਧੀ ਖੱਬੀਆਂ ਪਾਰਟੀਆਂ ਦੀ ਮੀਟਿੰਗ ਸਥਾਨਕ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਵਿਖੇ ਹੋਈ|

ਜਿਸ ਵਿਚ ਮੁਕੰਦ ਲਾਲ,ਨਰਿੰਦਰ ਸਿੰਘ ਸੁੱਜੋਂ, ਕੁਲਦੀਪ ਸਿੰਘ ਸੁੱਜੋਂ, ਕੁਲਵਿੰਦਰ ਸਿੰਘ ਵੜੈਚ,ਹਰਪਾਲ ਸਿੰਘ ਜਗਤ ਪੁਰ,ਸਤਨਾਮ ਸਿੰਘ ਗੁਲਾਟੀ, ਬਲਵੀਰ ਸਿੰਘ ਜਾਡਲਾ, ਮਹਾਂ ਸਿੰਘ ਰੌੜੀ,ਜਸਵਿੰਦਰ ਸਿੰਘ ਭੰਗਲ ਆਗੂ ਸ਼ਾਮਲ ਹੋਏ।ਜਾਣਕਾਰੀ ਦਿੰਦਿਆਂ ਮੁਕੰਦ ਲਾਲ ਨੇ ਦੱਸਿਆ ਕਿ ਬਰਸੀ ਮੌਕੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ, ਸੀ.ਪੀ ਆਈ ਦੇ ਆਗੂ ਬੰਤ ਬਰਾੜ,ਕਾਮਰੇਡ ਦੇਵੀ ਕੁਮਾਰੀ, ਸੀ.ਪੀ.ਆਈ(ਐਮ)ਬਲਵੀਰ ਸਿੰਘ ਜਾਡਲਾ, ਮਹਾਂ ਸਿੰਘ ਰੌੜੀ,ਆਰ.ਐਮ.ਪੀ.ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ(ਐਮ.ਐਲ)ਐਨ.ਡੀ ਦੇ ਆਗੂ ਗੁਰਬਖਸ਼ ਕੌਰ ਸੰਘਾ ਸੰਬੋਧਨ ਕਰਨਗੇ।ਡਾਕਟਰ ਸਾਹਿਬ ਸਿੰਘ ਮੁਹਾਲੀ ਇਨਕਲਾਬੀ ਨਾਟਕ ਪੇਸ਼ ਕਰਨਗੇ।