
ਕਤਲ ਕਰਨ ਮਗਰੋਂ ਡੇਢ ਲੱਖ ਲੁੱਟ ਕੇ ਫਰਾਰ
ਪਟਿਆਲਾ, 30 ਜਨਵਰੀ - ਅੱਜ ਸ਼ਾਮ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਇਲਾਕੇ 'ਚ ਲੁੱਟ ਦੀ ਇੱਕ ਵਾਰਦਾਤ ਵਿੱਚ ਮੋਟਰ ਸਾਈਕਲ ਸਵਾਰਾਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸਦਾ ਕੈਸ਼ ਬੈਗ ਲੈ ਕੇ ਫ਼ਰਾਰ ਹੋ ਗਏ
ਪਟਿਆਲਾ, 30 ਜਨਵਰੀ - ਅੱਜ ਸ਼ਾਮ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਇਲਾਕੇ 'ਚ ਲੁੱਟ ਦੀ ਇੱਕ ਵਾਰਦਾਤ ਵਿੱਚ ਮੋਟਰ ਸਾਈਕਲ ਸਵਾਰਾਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸਦਾ ਕੈਸ਼ ਬੈਗ ਲੈ ਕੇ ਫ਼ਰਾਰ ਹੋ ਗਏ ਜਿਸ ਵਿੱਚ ਡੇਢ ਲੱਖ ਰੁਪਏ ਸਨ। ਡੀ ਐਸ ਪੀ (ਰੂਰਲ) ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਨਾਮੀਂ ਇਹ ਮੁਲਾਜ਼ਮ ਕੁਲੈਕਸ਼ਨ ਕਰਕੇ ਪਰਤ ਰਿਹਾ ਸੀ। ਜਦੋਂ ਉਹ ਦੂਧਨ ਸਾਧਾਂ-ਮਿਹੋਣ ਨੇੜੇ ਪਹੁੰਚਿਆ ਤਾਂ ਹਮਲਾਵਰਾਂ ਨੇ ਉਸਤੇ ਫਾਇਰਿੰਗ ਕੀਤੀ।
