"ਉਮੰਗ" ਦੇ ਮੈਂਬਰਾਂ ਨੇ ਡੀ.ਐਸ.ਪੀ. ਕਰਨੈਲ ਸਿੰਘ ਦਾ ਕੀਤਾ ਸਵਾਗਤ

ਪਟਿਆਲਾ, 29 ਜਨਵਰੀ - ਉਮੰਗ ਵੈਲਫੇਅਰ ਫਾਉਂਡੇਸ਼ਨ ਦੇ ਮੈਂਬਰਾਂ ਵੱਲੋਂ ਡੀ ਐਸ ਪੀ ਕਰਨੈਲ ਸਿੰਘ ਦਾ ਪਟਿਆਲਾ ਟ੍ਰੈਫਿਕ ਵਿੱਚ ਬਤੌਰ ਡੀ ਐਸ ਪੀ ਟ੍ਰੈਫ਼ਿਕ ਜੁਆਇਨ ਕਰਨ 'ਤੇ ਫੁੱਲਦਾਰ ਬੂਟਾ ਦੇ ਕੇ ਸੁਆਗਤ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ (ਆਪ) ਅਰਵਿੰਦਰ ਸਿੰਘ, ਗੁਰਚਰਨ ਸਿੰਘ ਭੰਗੂ ਇਲਾਕ਼ਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜੀਤ ਸਿੰਘ ਨਾਭਾ, ਅਮਿਤ ਕੁਮਾਰ ਤੇ ਬਿੰਦਰ ਨਾਭਾ ਮੌਜੂਦ ਰਹੇ।

ਪਟਿਆਲਾ, 29 ਜਨਵਰੀ - ਉਮੰਗ ਵੈਲਫੇਅਰ ਫਾਉਂਡੇਸ਼ਨ ਦੇ ਮੈਂਬਰਾਂ ਵੱਲੋਂ  ਡੀ ਐਸ ਪੀ ਕਰਨੈਲ ਸਿੰਘ ਦਾ ਪਟਿਆਲਾ ਟ੍ਰੈਫਿਕ ਵਿੱਚ ਬਤੌਰ ਡੀ ਐਸ ਪੀ ਟ੍ਰੈਫ਼ਿਕ ਜੁਆਇਨ ਕਰਨ 'ਤੇ ਫੁੱਲਦਾਰ ਬੂਟਾ ਦੇ ਕੇ ਸੁਆਗਤ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ (ਆਪ) ਅਰਵਿੰਦਰ ਸਿੰਘ, ਗੁਰਚਰਨ ਸਿੰਘ ਭੰਗੂ ਇਲਾਕ਼ਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜੀਤ ਸਿੰਘ ਨਾਭਾ, ਅਮਿਤ ਕੁਮਾਰ ਤੇ ਬਿੰਦਰ ਨਾਭਾ ਮੌਜੂਦ ਰਹੇ। ਇਸ ਮੌਕੇ ਡੀ ਐਸ ਪੀ ਕਰਨੈਲ ਸਿੰਘ ਨੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਉਹ ਜਲਦ ਹੀ ਪਟਿਆਲਾ ਦੀਆ ਸਿਰਮੌਰ ਸੰਸਥਾਵਾਂ ਨੂੰ ਨਾਲ ਜੋੜ ਪਟਿਆਲਾ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਪਟਿਆਲਾ ਦੇ ਟਰੈਫ਼ਿਕ ਬੂਥਾਂ 'ਤੇ ਮੈਡੀਕਲ ਬਾਕਸ ਰਖਵਾਏ ਗਏ ਹਨ ਤਾਂ ਜੋ ਕਿਸੇ ਵੀ ਦੁਰਘਟਨਾ ਮੌਕੇ ਮੌਜੂਦਾ ਹਾਲਾਤਾ ਦੇ ਹਿਸਾਬ ਨਾਲ ਫੱਟੜ ਵਿਅਕਤੀ ਦਾ ਬਣਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਟਿਆਲਾ ਟਰੈਫ਼ਿਕ ਟੀਮ ਵਲੋਂ ਸ਼ਹਿਰ ਦੀ ਸੁੰਦਰਤਾ ਨੂੰ ਮੁੜ ਬਰਕਰਾਰ ਰੱਖਣ ਲਈ ਵੀ ਉਪਰਾਲੇ ਕੀਤੇ ਜਾਣਗੇ।