ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਰਾਮ ਜੀ ਦਾਸ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ, 30 ਜਨਵਰੀ - ਪਟਿਆਲਾ ਦੇ ਪ੍ਰਸਿੱਧ ਸਟ੍ਰਕਚਰ ਇੰਜੀਨੀਅਰ ਸ਼੍ਰੀ ਰਿਸ਼ੀ ਗਰਗ ਦੇ ਪਿਤਾ ਸ਼੍ਰੀ ਰਾਮ ਜੀ ਦਾਸ (83), ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ ਤੇ ਰਸਮ ਪਗੜੀ ਸਥਾਨਕ ਐਸ ਡੀ ਕੇ ਐਸ ਭਵਨ ਵਿਖੇ ਹੋਈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸਮਾਜ ਦੇ ਹਰ ਵਰਗ ਦੇ ਪ੍ਰਤੀਨਿਧ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਵਿੱਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।

ਪਟਿਆਲਾ, 30 ਜਨਵਰੀ - ਪਟਿਆਲਾ ਦੇ ਪ੍ਰਸਿੱਧ ਸਟ੍ਰਕਚਰ ਇੰਜੀਨੀਅਰ ਸ਼੍ਰੀ ਰਿਸ਼ੀ ਗਰਗ ਦੇ ਪਿਤਾ ਸ਼੍ਰੀ ਰਾਮ ਜੀ ਦਾਸ (83), ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ ਤੇ ਰਸਮ ਪਗੜੀ ਸਥਾਨਕ ਐਸ ਡੀ ਕੇ ਐਸ ਭਵਨ ਵਿਖੇ ਹੋਈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸਮਾਜ ਦੇ ਹਰ ਵਰਗ ਦੇ ਪ੍ਰਤੀਨਿਧ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਵਿੱਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਿਨ੍ਹਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆ ਕੇ ਸ਼੍ਰੀ ਰਿਸ਼ੀ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ, ਉਨ੍ਹਾਂ ਵਿੱਚ ਸ੍ਰੀ ਅਰਬਿੰਦੋ ਸੁਸਾਇਟੀ (ਦੇਸ਼ ਦੇ ਹਿੰਦੀ ਬੋਲਦੇ 12 ਰਾਜ) ਦੇ ਮੀਤ ਪ੍ਰਧਾਨ ਸ਼੍ਰੀ ਪਵਨ, ਇੰਜੀਨੀਅਰ ਪਰਮਜੀਤ ਗੋਇਲ, ਅਕਾਲੀ ਨੇਤਾ ਅਤੇ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਹਰਪਾਲ ਜੁਨੇਜਾ, ਭਾਜਪਾ ਨੇਤਾ ਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਪ੍ਰਸਿੱਧ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ, ਅਕਾਲੀ ਨੇਤਾ ਸ਼ੱਕੂ ਗਰੋਵਰ ਤੋਂ ਇਲਾਵਾ ਵਿਜੇ ਕਪੂਰ, ਪਵਨ ਗੁਪਤਾ, ਰਾਕੇਸ਼ ਗੁਪਤਾ, ਹਰੀਸ਼ ਸਿੰਗਲਾ ਤੇ ਮੂਸਾ ਖ਼ਾਨ ਸ਼ਾਮਲ ਸਨ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਭਾਈਚਾਰਕ, ਵਪਾਰਕ, ਸੱਭਿਆਚਾਰਕ, ਸਮਾਜੀ ਤੇ ਸਿਆਸੀ ਜਥੇਬੰਦੀਆਂ ਨੇ ਸ਼ੋਕ ਮਤੇ ਭੇਜ ਕੇ ਸ਼੍ਰੀ ਰਿਸ਼ੀ ਗਰਗ ਨਾਲ ਦੁਖ ਦਾ ਇਜ਼ਹਾਰ ਕੀਤਾ।