ਮਾਤਾ ਚਿੰਤਪੁਰਣੀ ਮੇਲੇ ਦੌਰਾਨ ਲੰਗਰਾਂ 'ਚ 100% ਨੋ-ਪਲਾਸਟਿਕ ਮਿਸ਼ਨ ਸਫਲਤਾਪੂਰਕ ਚੱਲ ਰਿਹਾ ਹੈ- ਐਸਡੀਐਮ ਗੁਰਸਿਮਰਨਜੀਤ ਕੌਰ

ਹੁਸ਼ਿਆਰਪੁਰ- ਮਾਤਾ ਚਿੰਤਪੁਰਣੀ ਮੇਲੇ ਦੇ ਪੰਜਵੇਂ ਦਿਨ ਐਸਡੀਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਨੇ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੇਲੇ ਦੌਰਾਨ ਵਾਤਾਵਰਣ ਸੰਰਖਣ ਵੱਲ ਇਕ ਵੱਡਾ ਕਦਮ ਚੁੱਕਦਿਆਂ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਲੰਗਰਾਂ ਵਿੱਚ 100% ਨੋ-ਪਲਾਸਟਿਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਚੜ੍ਹਦਾ ਸੂਰਜ ਹਰੀਅਤ ਮਿਸ਼ਨ ਤਹਿਤ ਰੈਡ ਕਰਾਸ ਸਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸਦਾ ਮਕਸਦ ਸਾਰੇ ਧਾਰਮਿਕ ਭੋਜਨ ਸਥਾਨਾਂ ਤੋਂ ਸਿੰਗਲ ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ।

ਹੁਸ਼ਿਆਰਪੁਰ- ਮਾਤਾ ਚਿੰਤਪੁਰਣੀ ਮੇਲੇ ਦੇ ਪੰਜਵੇਂ ਦਿਨ ਐਸਡੀਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਨੇ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੇਲੇ ਦੌਰਾਨ ਵਾਤਾਵਰਣ ਸੰਰਖਣ ਵੱਲ ਇਕ ਵੱਡਾ ਕਦਮ ਚੁੱਕਦਿਆਂ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਲੰਗਰਾਂ ਵਿੱਚ 100% ਨੋ-ਪਲਾਸਟਿਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਚੜ੍ਹਦਾ ਸੂਰਜ ਹਰੀਅਤ ਮਿਸ਼ਨ ਤਹਿਤ ਰੈਡ ਕਰਾਸ ਸਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸਦਾ ਮਕਸਦ ਸਾਰੇ ਧਾਰਮਿਕ ਭੋਜਨ ਸਥਾਨਾਂ ਤੋਂ ਸਿੰਗਲ ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ।
ਉਹਨਾਂ ਦੱਸਿਆ ਕਿ ਇਸ ਹਰੀਅਤ ਯਤਨ ਨੂੰ ਮਜ਼ਬੂਤੀ ਦੇਣ ਲਈ ਹੁਸ਼ਿਆਰਪੁਰ ਦੀਆਂ 20 ਤੋਂ ਵੱਧ ਸਵੈਸੇਵੀ ਸੰਸਥਾਵਾਂ, 300 ਤੋਂ ਵੱਧ ਵਲੰਟੀਅਰ, ਜਿਨ੍ਹਾਂ ਵਿੱਚ 150 ਐਨਜੀਓ ਮੈਂਬਰ ਅਤੇ 150 ਸਿਵਲ ਡਿਫੈਂਸ ਕਰਮਚਾਰੀ ਸ਼ਾਮਲ ਹਨ, ਜੋ ਆਦਮਪੁਰ ਤੋਂ ਲੈ ਕੇ ਜ਼ਿਲ੍ਹਾ ਸਰਹੱਦ ਤੱਕ ਵੱਖ-ਵੱਖ ਲੰਗਰਾਂ ਵਿੱਚ ਸ਼ਿਫਟਾਂ ਵਿੱਚ ਤਾਇਨਾਤ ਹਨ। ਇਹ ਸਵੈਸੇਵੀ ਸਫਾਈ ਬਣਾਈ ਰੱਖਣ, ਪਲਾਸਟਿਕ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਉਣ, ਯਾਤਰੀਆਂ ਨੂੰ ਜਾਗਰੂਕ ਕਰਨ, ਕੂੜਾ ਪ੍ਰਬੰਧਨ 'ਚ ਸਹਿਯੋਗ ਦੇਣ ਅਤੇ ਹਰ ਰੋਜ਼ ਦੀ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਐਸ.ਡੀ.ਐਮ. ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਸਫਾਈ ਤੱਕ ਸੀਮਿਤ ਨਹੀਂ, ਸਗੋਂ ਧਾਰਮਿਕ ਸਮਾਗਮਾਂ ਨੂੰ ਵਾਤਾਵਰਣ-ਸਮਵੇਦਨਸ਼ੀਲ ਬਣਾਉਣ ਦੀ ਦਿਸ਼ਾ ਵੱਲ ਇੱਕ ਨਵਾਂ ਮਿਆਰ ਸੈੱਟ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਪਹਲ ਨੂੰ ਵਧ ਚੜ੍ਹ ਕੇ ਉਜਾਗਰ ਕੀਤਾ ਜਾਵੇ ਤਾਂ ਜੋ ਹੋਰ ਧਾਰਮਿਕ ਮੇਲੇ ਵੀ ਇਸ ਤੋਂ ਪ੍ਰੇਰਿਤ ਹੋਣ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਹ ਮੁਹਿੰਮ ਸਫਲ ਬਣਾਉਣ ਲਈ ਕੱਪੜੇ ਦੇ ਥੈਲਿਆਂ ਵੰਡ ਕੇਂਦਰ, ਪੀਣ ਵਾਲੇ ਪਾਣੀ ਦੀ ਵਿਵਸਥਾ, ਵਾਧੂ ਕੂੜੇਦਾਨ ਅਤੇ ਵਿਸ਼ੇਸ਼ ਸਫਾਈ ਟੀਮਾਂ ਦੀ ਵਿਉਂਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਨਗਰ ਨਿਗਮ, ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ 5 ਲੱਖ ਰੁਪਏ ਦੀ ਲਾਗਤ ਵਾਲੀਆਂ ਵਾਤਾਵਰਣ-ਮਿਤਰ ਪਲੇਟਾਂ, ਚਮਚ ਅਤੇ ਹੋਰ ਸਮਾਨ ਉਹਨਾਂ ਲੰਗਰਾਂ ਨੂੰ ਵੰਡਿਆ ਜਾਵੇਗਾ ਜੋ ਅਣਜਾਣਵਸ਼ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਲੰਗਰ ਆਯੋਜਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਸਿੰਗਲ ਯੂਜ਼ ਪਲਾਸਟਿਕ ਦਾ ਬਾਈਕਾਟ ਕਰਨ। ਭਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨਾਲ ਕੱਪੜੇ ਜਾਂ ਜੂਟ ਦੇ ਥੈਲੇ ਅਤੇ ਦੁਬਾਰਾ ਵਰਤੇ ਜਾ ਸਕਣ ਵਾਲੀਆਂ ਪਾਣੀ ਦੀਆਂ ਬੋਤਲਾਂ ਲੈ ਕੇ ਆਉਣ। ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਕਿ ਉਹ ਵਾਤਾਵਰਣ-ਮਿਤਰ ਪੈਕਿੰਗ ਦੀ ਵਰਤੋਂ ਕਰਨ।
ਸਵੈਸੇਵਕਾਂ ਨੂੰ ਭਗਤਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ "ਨੋ-ਪਲਾਸਟਿਕ" ਮੁਹਿੰਮ ਸਿਰਫ਼ ਜਾਗਰੂਕਤਾ ਤੱਕ ਸੀਮਿਤ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਫ਼ ਤੇ ਹਰਾ ਭਰਾ ਵਾਤਾਵਰਣ ਦੇਣ ਵੱਲ ਇੱਕ ਢਿੱਠ ਕਦਮ ਹੈ।
ਜਨਸੁਵਿਧਾ ਲਈ ਪ੍ਰਸ਼ਾਸਨ ਵੱਲੋਂ ਰਿਲਾਇੰਸ ਇੰਡਸਟਰੀਜ਼ ਦੇ ਸਹਿਯੋਗ ਨਾਲ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਭਗਤ 01882-292570 'ਤੇ ਸੰਪਰਕ ਕਰ ਸਕਦੇ ਹਨ।
ਐਸ ਡੀ ਐਮ ਵੱਲੋਂ ਭਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਭਾਰੀ ਸਮਾਨ ਲੈ ਕੇ ਨਾ ਆਉਣ ਅਤੇ ਬੱਸਾਂ ਦੀਆਂ ਛੱਤਾਂ 'ਤੇ ਸਫਰ ਕਰਨ ਤੋਂ ਸਖਤੀ ਨਾਲ ਬਚਣ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੇਲੇ ਦੌਰਾਨ ਟ੍ਰੈਫਿਕ ਪ੍ਰਬੰਧ, ਕਾਨੂੰਨ-ਵਿਵਸਥਾ, ਸਫਾਈ ਅਤੇ ਮੈਡੀਕਲ ਸਹੂਲਤਾਂ ਦੀ ਪੂਰੀ ਤਿਆਰੀ ਕੀਤੀ ਗਈ ਹੈ।