ਮੁੱਖ ਖੇਤੀਬਾੜੀ ਅਫਸਰ ਵਲੋਂ ਪਿੰਡਾਂ ਦਾ ਦੋਰਾ

ਐਸ ਏ ਐਸ ਨਗਰ, 23 ਜਨਵਰੀ - ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਐਸ. ਏ. ਐਸ. ਨਗਰ ਵਲੋਂ ਪਿੰਡ ਮਜਾਤੜੀ, ਧੜਾਕ ਕਲਾਂ, ਖੁਰਦ, ਪੋਪਣਾ ਆਦਿ ਪਿੰਡਾਂ ਵਿਖੇ ਆਤਮਾ ਸਕੀਮ ਅਧੀਨ ਲਗਵਾਏ ਗਏ ਸਰੋਂ ਦੇ ਪ੍ਰਦਰਸ਼ਨੀ ਪਲਾਂਟ ਅਤੇ ਕਣਕ ਆਦਿ ਫਸਲਾਂ ਦਾ ਸਰਵੇਖਣ ਕੀਤਾ ਗਿਆ।

ਇਸ ਮੌਕੇ ਡਾ. ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਸਰੋਂ ਦੀ ਫਸਲ ਤੇ ਫੁਲ ਪੈਣ ਦੀ ਸ਼ੁਰੂਆਤੀ ਅਵਸਥਾ, ਫਲੀਆਂ ਬਣਨ ਅਤੇ ਦਾਣੇ ਬਣਨ ਸਮੇ ਸਿੰਚਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਹੁਣੇ ਫਸਲ ਦੀ ਹਾਲਤ ਨਾਰਮਲ ਹੈ ਕਿਸੇ ਕਿਸਮ ਦਾ ਕੀੜਾ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ, ਪਰ ਹੁਣ ਚੇਪੇ ਦੇ ਹਮਲੇ ਬਾਰੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਇਹ ਕੀੜੇ ਬਹੁਤ ਜਿਆਦਾ ਗਿਣਤੀ ਵਿਚ ਫੁੱਲਾਂ ਅਤੇ ਫਲੀਆਂ ਨੂੰ ਢੱਕ ਲੈਂਦੇ ਹਨ ਅਤੇ ਪੌਦੇ ਦਾ ਰਸ ਚੂਸਦੇ ਹਨ। ਇਸਦੀ ਰੋਕਥਾਮ ਲਈ ਐਕਟਰ 25ਡਬਲਿਉ ਜੀ. 40 ਗ੍ਰਾਮ, 80ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾਵੇ।

ਇਸ ਮੌਕੇ ਡਾ. ਜਗਦੀਪ ਸਿੰਘ ਬੀ. ਟੀ. ਐਮ. ਨੇ ਕਿਸਾਨਾ ਨੂੰ ਕਣਕ ਤੇ ਪੀਲੀ ਕੁੰਗੀ ਦੇ ਹਮਲੇ ਦੇ ਲੱਛਣ ਬਾਰੇ ਅਤੇ ਉਸਦੀ ਰੋਕਥਾਮ ਬਾਰੇ ਦੱਸਿਆ। ਇਸ ਮੌਕੇ ਜਤਿੰਦਰ ਸਿੰਘ ਐਸ. ਏ., ਕੁਲਵਿੰਦਰ ਸਿੰਘ ਏ. ਟੀ. ਐਮ., ਕਿਸਾਨ ਜਗਤਾਰ ਸਿੰਘ, ਜਗਦੀਪ ਸਿੰਘ ਆਦਿ ਹਾਜਿਰ ਸਨ।