ਰਣਜੋਧ ਸਿੰਘ ਹਡਾਣਾ ਨੇ 61ਵੀਆਂ ਨੈਸ਼ਨਲ ਖੇਡਾਂ ਦੇ ਜੇਤੂਆਂ ਦਾ ਕੀਤਾ ਸਨਮਾਨ
ਪਟਿਆਲਾ, 23 ਜਨਵਰੀ - "ਆਪ" ਦੇ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਨੇ ਚੰਡੀਗੜ੍ਹ ਵਿਖੇ ਹੋਈਆਂ 61ਵੀਂ ਨੈਸ਼ਨਲ ਖੇਡਾਂ ਵਿਚਲੇ ਪੰਜਾਬ ਸੀਨੀਅਰ ਮੈਨ ਇਨਲਾਈਨ ਹਾਕੀ ਵਿੱਚ ਬਰਾਂਜ ਮੈਡਲ ਲੈ ਕੇ ਆਏ ਜੇਤੂ ਖਿਡਾਰੀਆਂ ਦਾ ਪੀ ਆਰ ਟੀ ਸੀ ਹੈੱਡ ਆਫਿਸ ਵਿਖੇ ਸਨਮਾਨ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਖਿਡਾਰੀਆਂ ਦੇ ਉਜਵਲ ਭਵਿੱਖ ਲਈ ਚੰਗੇ ਫੈਸਲੇ ਲੈ ਰਹੇ ਹਨ।

ਚੇਅਰਮੈਨ ਹਡਾਣਾ ਨੇ ਕਿਹਾ ਕਿ ਖਿਡਾਰੀ ਦੇਸ਼ ਦੀ ਨੀਂਹ ਮਜ਼ਬੂਤ ਰੱਖਣ ਵਿੱਚ ਮੋਹਰੀ ਹੁੰਦੇ ਹਨ। ਮਾਨ ਸਰਕਾਰ ਵੱਲੋਂ ਬੀਤੇ ਦਿਨੀਂ ਏਸ਼ੀਅਨ ਖੇਡਾਂ ਅਤੇ ਹੋਰ ਨੈਸ਼ਨਲ ਪੱਧਰ ਤੇ ਹੋਈਆਂ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਚੈੱਕ ਦਿੱਤੇ ਗਏ ਹਨ, ਤਾਂ ਜੋ ਖਿਡਾਰੀ ਆਪਣੀ ਖੇਡ ਵਿੱਚ ਮੋਹਰੀ ਬਨਣ ਲਈ ਕਿਸੇ ਅੱਗੇ ਮੁਹਤਾਜ ਨਾ ਹੋਣ। ਉਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਖੇਡਾਂ ਪ੍ਰਤੀ ਚਿੰਤਤ ਨਹੀ ਸਨ, ਜਿਸ ਕਾਰਨ ਦਿਨ-ਬ-ਦਿਨ ਖਿਡਾਰੀਆਂ ਦਾ ਮਨੋਬਲ ਡਿੱਗਦਾ ਜਾ ਰਿਹਾ ਸੀ।
ਇਸ ਮੌਕੇ ਡਾ. ਹਰਨੇਕ ਸਿੰਘ, ਲਾਲੀ ਰਹਿਲ, ਹਰਪਿੰਦਰ ਚੀਮਾ, ਸੁਖਵਿੰਦਰ ਬਲਮਗੜ, ਅਤੇ ਜੇਤੂ ਖਿਡਾਰੀਆਂ ਵਿੱਚ ਟੀਮ ਦੇ ਕਪਤਾਨ ਸੁਖਜੀਤਪਾਲ ਸਿੰਘ, ਨਵਰੀਤ ਸਿੰਘ, ਰਾਹੁਲ, ਗੁਰਪ੍ਰੀਤ ਸਿੰਘ ਚਾਹਲ, ਅਜੀਜ ਸਿੰਘ, ਤੇਜਵੀਰ ਸੂਦ, ਜਗਸੀਰ ਸਿੰਘ, ਨਵਜੋਤ ਸਿੰਘ, ਨੀਤਿਨ ਕਨਜੋਈਆ, ਆਤਮਾ ਸਿੰਘ, ਗੁਰਮਨ ਸਿੰਘ, ਮਨਦੀਪ ਸਿੰਘ ਮੌਜੂਦ ਰਹੇ।