ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੇ ਦਮਨ ਦੇ ਖਿਲਾਫ ਸੰਗਰੂਰ ਰੈਲੀ ਲਈ ਗੜਸ਼ੰਕਰ ਤੋਂ ਮਜ਼ਦੂਰ, ਮੁਲਾਜ਼ਮਾਂ ਅਤੇ ਕਿਸਾਨਾਂ ਦਾ ਜੱਥਾ ਰਵਾਨਾ
ਗੜਸ਼ੰਕਰ, 25 ਜੁਲਾਈ- ਸਰਕਾਰ ਵੱਲੋਂ ਸੂਬੇ ਨੂੰ ਪੁਲਿਸ ਰਾਜ ਵਿੱਚ ਬਦਲਣ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੇ ਦਮਨ ਦੇ ਖਿਲਾਫ ਪੰਜਾਬ ਦੇ ਮਜ਼ਦੂਰ ਮੁਲਾਜ਼ਮ ਅਤੇ ਕਿਸਾਨਾਂ ਵੱਲੋਂ ਸਾਂਝੇ ਤੌਰ ਤੇ ਅੱਜ ਸੰਗਰੂਰ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਗੜਸ਼ੰਕਰ ਤੋਂ ਮੁਲਾਜ਼ਮ ਮਜ਼ਦੂਰ ਅਤੇ ਕਿਸਾਨਾਂ ਦਾ ਇੱਕ ਵੱਡਾ ਜੱਥਾ ਰੈਲੀ ਲਈ ਰਵਾਨਾ ਹੋਇਆ।

ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਹਰਮੇਸ਼ ਢੇਸੀ ਤੇ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਵਿੱਚ ਧੱਕੇ ਅਤੇ ਪੁਲਿਸ ਦਾ ਰਾਜ ਕਾਇਮ ਕਰਕੇ ਲੋਕਾਂ ਵਿੱਚ ਦਹਿਸ਼ਤ ਪਾਉਣਾ ਚਾਹੁੰਦੀ ਹੈ ਅਤੇ ਮੁਲਾਜ਼ਮਾਂ,ਮਜਦੂਰ ਅਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਮੰਨਣ ਦੀ ਥਾਂ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਣ ਦੇਣਾ ਚਾਹੁੰਦੀ ਹੈ ।
ਇਸ ਦੇ ਖਿਲਾਫ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਸਾਂਝੇ ਤੌਰ 'ਤੇ ਸੰਗਰੂਰ ਵਿੱਚ ਵਿਸ਼ਾਲ ਰੈਲੀ ਕਰਕੇ ਸਰਕਾਰ ਦੇ ਇਸ ਧੱਕੇ ਅਤੇ ਜਬਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਇਸ ਵੇਲੇ ਜੱਥੇ ਵਿੱਚ ਮੁਲਾਜ਼ਮ ਆਗੂ ਸੁਖਦੇਵ ਡਾਨਸੀਵਾਲ,ਵਿਨੇ ਕੁਮਾਰ, ਬਲਵੀਰ ਖਾਨਪੁਰੀ,ਮਨਦੀਪ ਸਿੰਘ, ਸਤਪਾਲ ਕਲੇਰ,ਰਮੇਸ਼ ਮਲਕੋਵਾਲ,ਕਰਨੈਲ ਸਿੰਘ ਖਾਨਪੁਰ, ਜਗਦੀਪ ਕੁਮਾਰ, ਰਜਿੰਦਰ ਸਿੰਘ, ਕਿਸਾਨ ਆਗੂ ਕੁਲਵਿੰਦਰ ਚਾਹਲ, ਸਰਪੰਚ ਰਾਮਜੀਤ ਸਿੰਘ ਦੇਨੋਵਾਲ ਕਲਾਂ, ਸਤਨਾਮ ਸਿੰਘ ਸਰਪੰਚ, ਸਤਨਾਮ ਸਿੰਘ ਚਾਹਲਪੁਰ, ਦਵਿੰਦਰ ਸਿੰਘ ਫਤਿਹਪੁਰ ਖੁਰਦ, ਤਰਸੇਮ ਸਿੰਘ ਚਾਲਪੁਰ, ਰੇਸ਼ਮ ਸਿੰਘ ਮੋਇਲਾਵਾਅਦਪੁਰ, ਸੰਤੋਖ ਸਿੰਘ ਅਲੀਪੁਰ, ਮਜ਼ਦੂਰ ਆਗੂ ਇੰਦਰ ਸਿੰਘ ਭੱਟੀ, ਓਂਕਾਰ ਸਿੰਘ ਕਾਰੀ,ਵਿਜੇ ਕੁਮਾਰ, ਲਖਬੀਰ ਸਿੰਘ ਲੱਖੀ,ਅਵਤਾਰ ਚੰਦ,ਨਰੰਜਣ ਦਾਸ ਅਤੇ ਪਾਰਸ ਪੋਸੀ ਆਗੂ ਹਾਜ਼ਰ ਸਨ।