ਸਿਰਜਣਾ ਕੇਂਦਰ ਵੱਲੋਂ "ਜੈਲਦਾਰ ਹਸਮੁੱਖ" ਰਚਿਤ ਕਾਵਿ-ਕੋਸ਼ "ਜ਼ਮਾਨੇ ਬਦਲ ਗਏ" ਉੱਤੇ ਹੋਈ ਭਰਵੀਂ ਵਿਚਾਰ ਚਰਚਾ- ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ

ਕਪੂਰਥਲਾ (ਪੈਗਾਮ ਏ ਜਗਤ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਆਪਣੀਆਂ ਸਾਹਿਤਕ ਸਰਗਰਮੀਆਂ ਨੂੰ ਹੋਰ ਅੱਗੇ ਤੋਰਦਿਆਂ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਸੇਵਾ ਮੁਕਤ ਹੋਏ ਮਕ਼ਬੂਲ ਸ਼ਾਇਰ ਜੈਲਦਾਰ ਸਿੰਘ ਹਸਮੁੱਖ ਹਾਲ ਵਾਸੀ ਡੇਰਾ ਬੱਸੀ ਚੰਡੀਗੜ੍ਹ ਰਚਿਤ ਬੀਤੇ ਸਭਿਆਚਾਰ ਦਾ ਕਾਵਿ-ਕੋਸ਼ "ਜ਼ਮਾਨੇ ਬਦਲ ਗਏ" ਉੱਤੇ ਵਿਚਾਰ ਗੋਸ਼ਟੀ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ।

ਸੀਨੀਅਰ ਐਡਵੋਕੇਟ ਮੁਕੇਸ਼ ਤਾਰਾ (ਯੂ.ਕੇ) ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦ ਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰੋ. ਕੁਲਵੰਤ ਸਿੰਘ ਔਜਲਾ, ਉਸਤਾਦ ਸ਼ਾਇਰ ਸੁਰਜੀਤ ਸਾਜਨ, ਡਾ.ਆਸਾ ਸਿੰਘ ਘੁੰਮਣ ਅਤੇ ਮਲਕੀਤ ਸਿੰਘ ਮੀਤ ਸੁਸ਼ੋਭਿਤ ਹੋਏ।
ਉੱਘੇ ਵਿਦਵਾਨ ਡਾ. ਰਾਮ ਮੂਰਤੀ ਵੱਲੋਂ ਲਿਖਿਆ ਪਰਚਾ ਉਨ੍ਹਾਂ ਦੀ ਗ਼ੈਰਹਾਜ਼ਰੀ ਦੌਰਾਨ ਕੇਂਦਰ ਦੇ ਜਰਨਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਪੜ੍ਹਿਆ ਜਦ ਕਿ ਦੂਸਰਾ ਪਰਚਾ ਡਾ. ਸਰਦੂਲ ਸਿੰਘ ਔਜਲਾ ਵੱਲੋਂ ਪੜ੍ਹਿਆ ਗਿਆ। ਪ੍ਰੋ ਕੁਲਵੰਤ ਸਿੰਘ ਔਜਲਾ, ਡਾ.ਆਸਾ ਸਿੰਘ ਘੁੰਮਣ, ਸੁਰਜੀਤ ਸਾਜਨ, ਰੌਸ਼ਨ ਖੈੜਾ, ਡਾ.ਪਰਮਜੀਤ ਸਿੰਘ ਮਾਨਸਾ ਅਤੇ ਚੰਨ ਮੋਮੀ ਇਤਿਆਦਿ ਨੇ ਕਿਤਾਬ ਅਤੇ ਪੜ੍ਹੇ ਗਏ ਪਰਚਿਆਂ ਉੱਪਰ ਭਰਵੀਂ ਵਿਚਾਰ ਚਰਚਾ ਕੀਤੀ। ਜੈਲਦਾਰ ਸਿੰਘ ਹਸਮੁੱਖ ਨੇ ਵਿਦਵਾਨਾਂ ਵੱਲੋਂ ਪੜ੍ਹੇ ਗਏ ਪਰਚਿਆਂ ਉਤੇ ਬਹਿਸ ਕਰਨ ਵਾਲੇ ਅਦੀਬਾਂ ਨਾਲ ਬਾ-ਦਲੀਲ ਆਪਣੇਂ ਵਿਚਾਰ ਸਾਂਝੇ ਕੀਤੇ।
ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਜੋਂ ਦੋ ਸ਼ਬਦ ਕਹਿਣ ਦੇ ਨਾਲ-ਨਾਲ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਨਾਲ ਲੈ ਕੇ ਜੈਲਦਾਰ ਸਿੰਘ ਹਸਮੁੱਖ ਅਤੇ ਐਡਵੋਕੇਟ ਮੁਕੇਸ਼ ਤਾਰਾ (ਯੂ ਕੇ) ਦਾ ਵਿਸ਼ੇਸ਼ ਸਨਮਾਨ ਕੀਤਾ।
ਕੇਂਦਰ ਦੇ ਅਹੁਦੇਦਾਰਾਂ ਅਤੇ ਸਮਾਗਮ ਦੇ ਸੰਯੋਜਕਾਂ ਵਿੱਚ ਸ਼ਾਮਿਲ ਡਾ.ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ ਅਤੇ ਅਵਤਾਰ ਸਿੰਘ ਗਿੱਲ ਇਤਿਆਦਿ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਰਵ ਸ਼੍ਰੀ ਡਾ.ਪਰਮਜੀਤ ਸਿੰਘ ਮਾਨਸਾ, ਪ੍ਰੋ. ਹਰਜੀਤ ਸਿੰਘ ਅਸ਼ਕ, ਮਨੋਹਰ ਸਿੰਘ, ਹਰਜਿੰਦਰ ਸਿੰਘ ਰਾਣਾ, ਗੁਰਦੀਪ ਗਿੱਲ, ਤੇਜਬੀਰ ਸਿੰਘ, ਮਨਜਿੰਦਰ ਕਮਲ, ਰਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਜੀਤ ਸਿੰਘ, ਰਜਿੰਦਰ ਕੌਰ, ਸਾਬੀ ਝੁੱਗੀਆਂ ਗੁਲਾਮ, ਕੁਲਬੀਰ ਸਿੰਘ, ਅਨਿਲ ਕੁਮਾਰ , ਵਿਸ਼ਵ ਪ੍ਰਸਿੱਧ ਗਾਇਕ ਦਲਬੀਰ ਸਿੰਘ ਫੂਲੇਵਾਲ, ਰਣਜੀਤ ਸਿੰਘ ਇਤਿਆਦਿ ਦੀ ਹਾਜ਼ਰੀ ਵਿਸ਼ੇਸ਼ ਵਰਨਣਯੋਗ ਹੈ।